ਸਿਆਸਤਖਬਰਾਂਚਲੰਤ ਮਾਮਲੇ

ਅਦਾਲਤ ਨੇ ਖਹਿਰਾ ਵਿਰੁੱਧ ਚੱਲ ਰਹੇ ਐਨਡੀਪੀਐਸ ਐਕਟ ਨੂੰ ਕੀਤਾ ਰੱਦ

ਚੰਡੀਗੜ੍ਹ-ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਵੀਰਵਾਰ ਖਹਿਰਾ ਵਿਰੁੱਧ ਚੱਲ ਰਹੇ ਐਨਡੀਪੀਐਸ ਐਕਟ ਨੂੰ ਰੱਦ ਕਰ ਦਿੱਤਾ ਹੈ। ਕਾਂਗਰਸੀ ਆਗੂ ਨੇ ਇਸ ਸਬੰਧੀ ਟਵਿੱਟਰ ਕਰਕੇ ਜਾਣਕਾਰੀ ਸਾਂਝੀ ਕਰਦਿਆਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੈ। ਕਾਂਗਰਸੀ ਆਗੂ ਨੇ ਟਵਿੱਟਰ ‘ਤੇ ਅਦਾਲਤੀ ਹੁਕਮਾਂ ਦੀ ਕਾਪੀ ਸਾਂਝੀ ਕਰਦਿਆਂ ਲਿਖਿਆ ਕਿ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਨ ਅਤੇ ਪੰਜਾਬ ਦੇ ਲੋਕਾਂ ਦੇ ਵੀ ਰਿਣੀ ਰਹਿਣਗੇ। ਅੱਜ ਸੁਪਰੀਮ ਕੋਰਟ ਨੇ ਉਨ੍ਹਾਂ ਵਿਰੁੱਧ ਫਾਜਿਲਕਾ ਵਿਖੇ 2017 ਵਿੱਚ ਦਰਜ ਝੂਠੇ ਕੇਸ ਨੂੰ ਰੱਦ ਕਰ ਦਿੱਤਾ ਹੈ ਅਤੇ ਹੁਣ ਇਸ ਹੁਕਮ ਪਿੱਛੋਂ ਈਡੀ ਕੇਸ ਵੀ ਡਿੱਗ ਜਾਵੇਗਾ। ਕਾਂਗਰਸੀ ਆਗੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਪਰੀਮ ਕੋਰਟ ਨੇ ਧਾਰਾ 319 ਸੀ.ਆਰ.ਪੀ.ਸੀ. ਦੇ ਤਹਿਤ ਮੇਰੇ ਵਿਰੁੱਧ ਫਾਜ਼ਿਲਕਾ ਐਨ ਡੀ ਪੀ ਐਸ ਮਾਮਲੇ ਵਿੱਚ ਸੰਮਨ ਰੱਦ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਕੇਸ ਉਨ੍ਹਾਂ ਵਿਰੁੱਧ ਇੱਕ ਖਤਰਨਾਕ ਅਤੇ ਕੋਝੀ ਬਦਨਾਮ ਕਰਨ ਦੀ ਸਾਜਿਸ਼ ਸੀ। ਇਹ ਮੇਰੀ ਪਾਰਟੀ ਅਤੇ ਹੋਰ ਪਾਰਟੀਆਂ ਦੇ ਉਨ੍ਹਾਂ ਸਾਰੇ ਨੇਤਾਵਾਂ ‘ਤੇ ਇੱਕ ਤਿੱਖਾ ਚਪੇੜ ਹੈ ਜਿਨ੍ਹਾਂ ਨੇ ਮੈਨੂੰ ਸਿਆਸੀ ਤੌਰ ‘ਤੇ ਹਾਸ਼ੀਏ ‘ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਅਤੇ ਬਾਅਦ ਵਿੱਚ ਮੈਨੂੰ ਪੰਜਾਬ ਦੇ ਸਿਆਸੀ ਘੇਰੇ ਤੋਂ ਸਰੀਰਕ ਤੌਰ ‘ਤੇ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਖਹਿਰਾ ਨੇ ਕਿਹਾ ਕਿ ਹੁਣ ਉਹ ਸੁਪਰੀਮ ਕੋਰਟ ਦੇ ਤਾਜ਼ਾ ਆਦੇਸ਼ ਨਾਲ, ਮੇਰੇ ਖਿਲਾਫ ਈ ਡੀ ਦਾ ਕੇਸ ਵੀ ਖਤਮ ਹੋ ਜਾਵੇਗਾ। ਮੈਂ ਤਤਕਾਲੀ ਬਾਦਲ ਸਰਕਾਰ, ਕੈਪਟਨ ਅਮਰਿੰਦਰ ਸਿੰਘ ਸਰਕਾਰ ਅਤੇ ਹੁਣ ‘ਆਪ’ ਸਰਕਾਰ ਤੋਂ ਇਲਾਵਾ ਭਾਜਪਾ ਸਰਕਾਰ ਦੀ ਬਦਲਾਖੋਰੀ ਵਾਲੀ ਕਾਰਵਾਈ ਤੋਂ ਇਲਾਵਾ ਈਡੀ ਰਾਹੀਂ ਮੇਰੇ ਵਿਰੁੱਧ ਰਚੀ ਗਈ ਸਾਜ਼ਿਸ਼ ਦੇ ਪੂਰੇ ਵੇਰਵੇ ਜ਼ਾਹਰ ਕਰਾਂਗਾ।

Comment here