ਅਪਰਾਧਖਬਰਾਂਮਨੋਰੰਜਨ

ਸਤੀਸ਼ ਸ਼ਾਹ ਹੋਏ ਲੰਡਨ ਦੇ ਏਅਰਪੋਰਟ ‘ਤੇ ਨਸਲਵਾਦ ਦਾ ਸ਼ਿਕਾਰ

ਮੁੰਬਈ-ਕਾਮਿਕ ਟਾਈਮਿੰਗ ਲਈ ਮਸ਼ਹੂਰ ਸਤੀਸ਼ ਸ਼ਾਹ ਇੱਕ ਵਾਰ ਫਿਰ ਸੁਰਖੀਆਂ ਵਿਚ ਆ ਗਏ ਹਨ। ਹਾਲਾਂਕਿ ਇਸ ਵਾਰ ਉਹ ਆਪਣੇ ਕੰਮ ਨੂੰ ਲੈ ਕੇ ਨਹੀਂ ਸਗੋਂ ਨਸਲਵਾਦ ‘ਤੇ ਟਿੱਪਣੀ ਕਰਕੇ ਚਰਚਾ ‘ਚ ਹਨ। ਦਰਅਸਲ ਸਤੀਸ਼ ਸ਼ਾਹ ਲੰਡਨ ਦੇ ਏਅਰਪੋਰਟ ‘ਤੇ ਨਸਲਵਾਦ ਦਾ ਸ਼ਿਕਾਰ ਹੋ ਗਏ ਪਰ ਉਨ੍ਹਾਂ ਨੇ ਅਜਿਹਾ ਜਵਾਬ ਦਿੱਤਾ ਕਿ ਸਟਾਫ ਦੀ ਬੋਲਤੀ ਬੰਦ ਹੋ ਗਈ ਅਤੇ ਹੁਣ ਲੋਕ ਸੋਸ਼ਲ ਮੀਡੀਆ ‘ਤੇ ਸਤੀਸ਼ ਸ਼ਾਹ ਦੀ ਤਾਰੀਫ਼ ਕਰ ਰਹੇ ਹਨ। ਸਤੀਸ਼ ਸ਼ਾਹ ਨੇ ਆਪਣੇ ਟਵਿਟਰ ਹੈਂਡਲ ਤੋਂ ਟਵੀਟ ਕੀਤਾ ਕਿ ਲੰਡਨ ਦੇ ਹੀਥਰੋ ਏਅਰਪੋਰਟ ‘ਤੇ ਉਥੋਂ ਦੇ ਸਟਾਫ ‘ਚੋਂ ਕਿਸੇ ਨੇ ਮੈਨੂੰ ਦੇਖ ਕੇ ਆਪਣੇ ਸਾਥੀ ਨੂੰ ਪੁੱਛਿਆ ਕੀ ਇਹ ਲੋਕ ਫਰਸਟ ਕਲਾਸ (ਸ਼੍ਰੇਣੀ) ਦੀਆਂ ਟਿਕਟਾਂ ਖਰੀਦ ਸਕਦੇ ਹਨ? ਇਸ ‘ਤੇ ਸਟਾਫ ਨੂੰ ਜਵਾਬ ਦਿੰਦੇ ਹੋਏ ਸਤੀਸ਼ ਸ਼ਾਹ ਨੇ ਕਿਹਾ, ‘ਕਿਉਂਕਿ ਅਸੀਂ ਭਾਰਤੀ ਹਾਂ।’ ਇਹ ਸੁਣ ਕੇ ਲੰਡਨ ਦੇ ਹੀਥਰੋ ਏਅਰਪੋਰਟ ਦੇ ਸਟਾਫ ਦੀ ਬੋਲਤੀ ਬੰਦ ਹੋ ਗਈ।

Comment here