ਮੁੰਬਈ-ਪਿਛਲੇ ਕੁਝ ਦਿਨਾਂ ਤੋਂ ਖ਼ਬਰਾਂ ਆ ਰਹੀਆਂ ਸਨ ਕਿ ਅਦਾਕਾਰ ਵਿਕਰਮ ਗੋਖਲੇ ਪੁਣੇ ਸਥਿਤ ਦੀਨਾਨਾਥ ਹਸਪਤਾਲ ’ਚ ਦਾਖ਼ਲ ਸਨ। ਵਿਕਰਮ ਗੋਖਲੇ ਦਾ 77 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਹੈ। ਅਦਾਕਾਰ ਨੇ ਪੁਣੇ ਸਥਿਤ ਹਸਪਤਾਲ ’ਚ 26 ਨਵੰਬਰ ਨੂੰ ਦੁਪਹਿਰ ਸਮੇਂ ਆਖਰੀ ਸਾਹ ਲਿਆ। ਪੁਣੇ ਦੇ ਵੈਕੁੰਠ ਕ੍ਰੇਮੇਟੋਰੀਅਮ ’ਚ ਅੱਜ ਸ਼ਾਮ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਹਾਲਤ ਥੋੜ੍ਹੀ ਨਾਜ਼ੁਕ ਸੀ। ਹਾਲਾਂਕਿ ਡਾਕਟਰਾਂ ਨੇ ਉਨ੍ਹਾਂ ਨੂੰ ਠੀਕ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਬੱਚ ਨਹੀਂ ਸਕੇ।
Comment here