ਅਪਰਾਧਸਿਆਸਤਖਬਰਾਂਮਨੋਰੰਜਨ

ਅਦਾਕਾਰਾ ਸ਼ਰਧਾ ਕਪੂਰ ਦੇ ਭਰਾ ‘ਤੇ ਲੱਗਾ ਡਰੱਗਜ਼ ਲੈਣ ਦਾ ਦੋਸ਼

ਬੈਂਗਲੁਰੂ ਪੁਲਿਸ ਨੇ ਲਿਆ ਹਿਰਾਸਤ ‘ਵਿਚ
ਮੁੰਬਈ : ਬਾਲੀਵੁੱਡ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸੁਸ਼ਾਂਤ ਸਿੰਘ ਰਾਜਪੂਤ ਕੇਸ ਤੋਂ ਬਾਅਦ ਜਿਸ ਤਰ੍ਹਾਂ ਨਾਲ ਸੈਲੇਬਸ ਦਾ ਡਰੱਗਜ਼ ਕੇਸ ‘ਵਿਚ ਨਾਂ ਸਾਹਮਣੇ ਆ ਰਿਹਾ ਹੈ, ਉਹ ਕਾਫੀ ਹੈਰਾਨਕੁੰਨ ਰਿਹਾ ਹੈ। ਇਸ ਲਿਸਟ ‘ਵਿਚ ਹੁਣ ਅਦਾਕਾਰਾ ਸ਼ਰਧਾ ਕਪੂਰ ਦੇ ਭਰਾ ਸਿਧਾਂਤ ਕਪੂਰ ਦਾ ਨਾਂ ਸਾਹਮਣੇ ਆਇਆ ਹੈ। ਉਸ ‘ਤੇ ਡਰੱਗਜ਼ ਲੈਣ ਦਾ ਦੋਸ਼ ਲੱਗਾ ਹੈ ਜਿਸ ਤੋਂ ਬਾਅਦ ਉਸ ਨੂੰ ਪੁਲਿਸ ਨੇ ਹਿਰਾਸਤ ‘ਵਿਚ ਲਿਆ ਹੈ।ਪੁਲਿਸ ਨੇ ਗੁਪਤਾ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਐਮਜੀ ਹੋਟਲ ਰੋਡ ‘ਤੇ ਇਕ ਹੋਟਲ ਵਿਚ ਛਾਪਾ ਮਾਰਿਆ ਜਿੱਥੇ ਇਕ ਪਾਰਟੀ ਚੱਲ ਰਹੀ ਸੀ। ਪੁਲਿਸ ਨੇ ਨਸ਼ੀਲੀਆਂ ਦਵਾਈਆਂ ਦੇ ਸੇਵਨ ਦੇ ਸ਼ੱਕ ‘ਵਿਚ 35 ਲੋਕਾਂ ਦੇ ਨਮੂਨੇ ਭੇਜੇ। ਸਿਧਾਂਤ ਕਪੂਰ ਦਾ ਨਮੂਨਾ ਉਨ੍ਹਾਂ ਛੇ ਵਿਚੋਂ ਸੀ ਜਿਹੜੇ ਪਾਜ਼ੇਟਿਵ ਆਏ ਸਨ। ਪੁਲਿਸ ਨੇ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਉਸ ਨੇ ਡਰੱਗਜ਼ ਦਾ ਸੇਵਨ ਕੀਤਾ ਤੇ ਪਾਰਟੀ ‘ਵਿਚ ਆਏ ਜਾਂ ਹੋਟਲ ‘ਵਿਚ ਉਸ ਦਾ ਸੇਵਨ ਕੀਤਾ।

Comment here