ਅਪਰਾਧਸਿਆਸਤਖਬਰਾਂ

ਅਦਾਕਾਰਾ ਰੀਆ ਕੁਮਾਰੀ ਦੀ ਗੋਲੀ ਮਾਰ ਕੇ ਹੱਤਿਆ

ਹਾਵੜਾ–ਇਥੋਂ ਦੀ ਪੁਲਸ ਮੁਤਾਬਕ ਝਾਰਖੰਡ ਦੀ ਇਕ ਅਦਾਕਾਰਾ ਰੀਆ ਕੁਮਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਝਾਰਖੰਡ ਦੀ ਰਹਿਣ ਵਾਲੀ ਰੀਆ ਕੁਮਾਰੀ ਆਪਣੇ ਪਤੀ ਪ੍ਰਕਾਸ਼ ਕੁਮਾਰ ਤੇ ਆਪਣੀ 2 ਸਾਲਾ ਬੇਟੀ ਨਾਲ ਕਾਰ ’ਚ ਨੈਸ਼ਨਲ ਹਾਈਵੇ 16 ਰਾਹੀਂ ਕੋਲਕਾਤਾ ਜਾ ਰਹੀ ਸੀ।
ਪ੍ਰਕਾਸ਼ ਕੁਮਾਰ ਇਕ ਫਿਲਮ ਨਿਰਮਾਤਾ ਹਨ। ਪੁਲਸ ਨੇ ਦੱਸਿਆ ਕਿ ਪ੍ਰਕਾਸ਼ ਕੁਮਾਰ ਬਗਨਾਨ ਥਾਣਾ ਖੇਤਰ ਦੇ ਮਹੀਸ਼ਰੇਖਾ ਕੋਲ ਸਵੇਰੇ 6 ਵਜੇ ਦੇ ਕਰੀਬ ਪੇਸ਼ਾਬ ਕਰਨ ਰੁਕਿਆ। ਇਸ ਦੌਰਾਨ 3 ਲੋਕਾਂ ਦੇ ਇਕ ਗਿਰੋਹ ਨੇ ਉਸ ’ਤੇ ਹਮਲਾ ਕਰ ਦਿੱਤਾ ਤੇ ਉਸ ਦਾ ਸਾਮਾਨ ਲੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਰੀਆ ਨੇ ਆਪਣੇ ਪਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਤੇ ਫਰਾਰ ਹੋ ਗਏ।
ਪ੍ਰਕਾਸ਼ ਕੁਮਾਰ ਆਪਣੀ ਪਤਨੀ ਨੂੰ ਕਾਰ ’ਚ ਲੈ ਕੇ ਮਦਦ ਦੀ ਭਾਲ ’ਚ ਕਰੀਬ 3 ਕਿਲੋਮੀਟਰ ਤੱਕ ਇਧਰ-ਉਧਰ ਭਟਕਦਾ ਰਿਹਾ। ਕੁਲਗਛੀਆ-ਪੀਰਤਾਲਾ ’ਚ ਹਾਈਵੇ ਦੇ ਕਿਨਾਰੇ ਉਸ ਨੇ ਕੁਝ ਲੋਕਾਂ ਨੂੰ ਦੇਖਿਆ ਤਾਂ ਉਸ ਨੇ ਉਨ੍ਹਾਂ ਨੂੰ ਆਪਣੀ ਹੱਡਬੀਤੀ ਦੱਸੀ। ਸਥਾਨਕ ਲੋਕਾਂ ਨੇ ਰੀਆ ਨੂੰ ਉਲੂਬੇਰੀਆ ਦੇ ਐੱਸ. ਸੀ. ਸੀ. ਮੈਡੀਕਲ ਕਾਲਜ ਤੇ ਹਸਪਤਾਲ ਲਿਜਾਣ ’ਚ ਮਦਦ ਕੀਤੀ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Comment here