ਸਿਆਸਤਖਬਰਾਂਚਲੰਤ ਮਾਮਲੇਮਨੋਰੰਜਨ

ਅਦਾਕਾਰਾ ਮਾਹੀ ਗਿੱਲ ਹੋਈ ਬੀਜੇਪੀ ’ਚ ਸ਼ਾਮਿਲ

ਚੰਡੀਗੜ੍ਹ: ਸ਼ੁਰੂ ਤੋਂ ਹੀ ਸਿਨੇਮਾ ਇੰਡਸਟਰੀ ਦੇ ਅਦਾਕਾਰ ਰਾਜਨੀਤੀ ’ਚ ਦਾਖਲ ਹੁੰਦੇ ਨਜ਼ਰ ਆਉਂਦੇ ਰਹੇ  ਹਨ ਅਤੇ ਅੱਜ ਫਿਰ ਪੰਜਾਬੀ ਸਿਨੇਮਾ ਦੇ ਦੋ ਮਸ਼ਹੂਰ ਕਲਾਕਾਰ ਅੱਜ ਪੰਜਾਬ ਭਾਜਪਾ ਵਿੱਚ ਸ਼ਾਮਲ ਹੋਏ ਹਨ। ਅਦਾਕਾਰਾ ਮਾਹੀ ਗਿੱਲ ਅਤੇ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਮਾਹੀ ਗਿੱਲ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ ਕਿ ਮੈਂ ਕਈ ਸਾਲਾਂ ਤੋਂ ਚੰਗੀ ਰਾਜਨੀਤੀ ਵਿੱਚ ਪਲੇਟਫਾਰਮ ਲੱਭ ਰਹੀ ਸੀ, ਮੈਂ ਅਦਾਕਾਰਾ ਹਾਂ, ਪਰ ਮੈਂ ਰਾਜਨੀਤੀ ਵਿੱਚ ਵੀ ਕੁੱਝ ਕਰਨਾ ਚਾਹੁੰਦੀ ਸੀ। ਮੈਂ ਐਮ.ਏ. ਸੋਨ ਤਮਗਾ ਜੇਤੂ ਹਾਂ ਅਤੇ ਅਜਿਹਾ ਨਹੀਂ ਕਿ ਬਿਨਾਂ ਕੁੱਝ ਕੀਤੇ ਹੀ ਅਦਾਕਾਰਾ ਬਣ ਗਈ। ਮੈਂ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਅਦਾਕਾਰਾ ਬਣੀ। ਪਰੰਤੂ ਹਮੇਸ਼ਾ ਰਾਜਨੀਤੀ ਵਿੱਚ ਆਉਣਾ ਚਾਹੁੰਦੀ ਸੀ। ਮਾਹੀ ਦੇ ਅਨੁਸਾਰ ਉਹ ਪ੍ਰਧਾਨ ਮੰਤਰੀ ਮੋਦੀ ਵੱਲੋਂ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੇ ਨਾਅਰੇ ਤੋਂ ਬਹੁਤ ਪ੍ਰਭਾਵਤ ਹੋਈ ਹੈ। ਉਨ੍ਹਾਂ ਕਿਹਾ ਕਿ ਮੈਂ ਭਾਜਪਾ ਵਿੱਚ ਇਸ ਲਈ ਸ਼ਾਮਲ ਹੋਈ ਹਾਂ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ ਤਾਂ ਇਹ ਹੁਣ ਬਹੁਤ ਸੌਖਾ ਹੈ ਕਿ ਮੈਂ ਪੰਜਾਬ ਨਾਲ ਜੁੜੇ ਅਤੇ ਔਰਤਾਂ ਨਾਲ ਜੁੜੇ ਮੁੱਦੇ ਕੇਂਦਰ ਸਰਕਾਰ ਤੱਕ ਪਹੁੰਚਾਵਾਂ ਅਤੇ ਉਨ੍ਹਾਂ ਨੂੰ ਪੂਰਾ ਕਰਵਾਇਆ ਜਾਵੇ। ਮਾਹੀ ਨੇ ਕਿਹਾ ਕਿ ਉਹ ਭਾਜਪਾ ਵਿੱਚ ਚੋਣਾਂ ਲੜਨ ਨਹੀਂ ਆਈ ਹੈ ਅਤੇ ਨਾ ਹੀ ਮੈਨੂੰ ਇਹ ਲਾਲਚ ਹੈ ਕਿ ਮੈਨੂੰ ਟਿਕਟ ਮਿਲੇ, ਮੈਂ ਅਸਲ ਵਿੱਚ ਲੋਕਾਂ ਦੀ ਸੇਵਾ ਕਰਨੀ ਚਾਹੁੰਦੀ ਹਾਂ ਅਤੇ ਮੈਨੂੰ ਨਹੀਂ ਪਤਾ ਕਿ ਹਾਈਕਮਾਨ ਉਨ੍ਹਾਂ ਨੂੰ ਕੀ ਜ਼ਿੰਮੇਵਾਰੀ ਦੇਵੇਗੀ, ਮੈਂ ਬਿਲਕੁਲ ਨਵੀਂ ਹਾਂ ਅਤੇ ਮੈਂ ਚਾਹੁੰਦੀ ਹਾਂ ਕਿ ਰਾਜਨੀਤੀ ਵਿੱਚ ਮੇਰਾ ਕੰਮ ਬੋਲੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਹੁਤ ਸਾਰੀਆਂ ਪਾਰਟੀਆਂ ਆਈਆਂ ਤੇ ਸਾਰੀਆਂ ਪਾਰਟੀਆਂ ਨੂੰ ਮੌਕਾ ਦੇ ਕੇ ਵੇਖ ਲਿਆ ਹੈ, ਪਰ ਮੈਂ ਚਾਹੁੰਦੀ ਹਾਂ ਕਿ ਭਾਜਪਾ ਨੂੰ ਮੌਕਾ ਮਿਲੇ। ਉਨ੍ਹਾਂ ਕਿਹਾ ਕਿ ਮੈਂ ਪੰਜਾਬਣ ਹਾਂ, ਪੰਜਾਬ ਵਿੱਚ ਮੇਰਾ ਪਿੰਡ ਹੈ, ਮੇਰੀ ਜ਼ਮੀਨ ਹੈ, ਮੈਂ ਕਿਸਾਨ ਦੀ ਧੀ ਹਾਂ, ਇਸ ਲਈ ਮੈਨੂੰ ਲੱਗਦਾ ਹੈ ਕਿ ਮੈਂ ਇਥੇ ਪੰਜਾਬ ਦੇ ਮਸਲੇ ਹੱਲ ਕਰਵਾ ਸਕਦੀ ਹਾਂ। ਉਨ੍ਹਾਂ ਕਿਹਾ ਕਿ ਜਦੋਂ ਉਹ ਅਦਾਕਾਰਾ ਬਣਨ ਲਈ ਮੁੰਬਈ ਗਈ ਸੀ ਤਾਂ ਮੈਨੂੰ ਨਹੀਂ ਪਤਾ ਸੀ ਕਿ ਮੈਂ ਹੁਣ ਅੱਗੇ ਕੀ ਕਰਾਂਗਾ, ਬਸ ਇਸ ਤਰ੍ਹਾਂ ਹੀ ਰਾਜਨੀਤੀ ਵਿੱਚ ਆ ਗਈ ਹਾਂ ਅੱਗੇ ਵੇਖੋ ਕੀ ਹੁੰਦਾ ਹੈ।

Comment here