ਸ਼ਿਵਮੋਗਾ-ਕਰਨਾਟਕ ਸੂਬੇ ਵਿੱਚ ਇਨਸਾਨੀਅਤ ਉਸ ਵੇਲੇ ਸ਼ਰਮਸਾਰ ਹੋ ਗਈ, ਜਦ ਇਥੋਂ ਖਬਰ ਆਈ ਕਿ ਸ਼ਰਾਰਤੀਆਂ ਨੇ ਬੇਜ਼ੁਬਾਨ ਜਾਨਵਰਾਂ ਨੂੰ ਅਣਮਨੁੱਖੀ ਤਰੀਕੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਸ਼ਿਵਮੋਗਾ ਵਿੱਚ 150 ਬਾਂਦਰਾਂ ਤੋਂ ਬਾਅਦ 100 ਤੋਂ ਵੱਧ ਅਵਾਰਾ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ। ਜ਼ਿਲ੍ਹੇ ਦੇ ਭਦਰਾਵਤੀ ਤਾਲੁਕ ਪਿੰਡ ਵਿੱਚ, 100 ਤੋਂ ਵੱਧ ਕੁੱਤਿਆਂ ਨੂੰ ਪਹਿਲਾਂ ਜ਼ਹਿਰ ਦਿੱਤਾ ਗਿਆ ਤੇ ਫਿਰ ਉਨ੍ਹਾਂ ਦੀਆਂ ਲਾਸ਼ਾਂ ਨੂੰ ਦਫਨਾ ਦਿੱਤਾ ਗਿਆ। ਕੁਝ ਦਿਨ ਪਹਿਲਾਂ ਹੀ ਹਸਨ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ 150 ਬਾਂਦਰਾਂ ਦੇ ਮਾਰੇ ਜਾਣ ਦੀ ਘਟਨਾ ਸਾਹਮਣੇ ਆਈ ਸੀ। ਉਸ ਘਟਨਾ ਨੇ ਕਰਨਾਟਕ ਹਾਈ ਕੋਰਟ ਦਾ ਧਿਆਨ ਵੀ ਖਿੱਚਿਆ ਸੀ ਤੇ ਸ਼ਰਾਰਤੀ ਅਨਸਰਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ। ਕੁੱਤਿਆਂ ਦੀ ਮੌਤ ਬਾਰੇ ਰੰਗਨਾਥਪੁਰਾ ਦੇ ਪਿੰਡ ਵਾਸੀਆਂ ਦੀ ਸੂਚਨਾ ਤੋਂ ਬਾਅਦ ਕਾਰਵਾਈ ਕਰਦਿਆਂ, ਸ਼ਿਵਮੋਗਾ ਐਨੀਮਲ ਰੈਸਕਿਊ ਕਲੱਬ ਦੇ ਮੈਂਬਰ ਉੱਥੇ ਪਹੁੰਚੇ ਤੇ ਵੈਟਰਨਰੀ ਡਾਕਟਰਾਂ ਤੇ ਪੁਲਿਸ ਦੀ ਮਦਦ ਨਾਲ ਕੁੱਤਿਆਂ ਦੀਆਂ ਲਾਸ਼ਾਂ ਨੂੰ ਹਟਾ ਦਿੱਤਾ। ਗ੍ਰਾਮ ਪੰਚਾਇਤ ਅਧਿਕਾਰੀ ਖਿਲਾਫ ਭਦਰਾਵਤੀ ਦਿਹਾਤੀ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕਰਵਾਇਆ ਹੈ। ਉਸ ਨੇ ਇਹ ਵੀ ਕਿਹਾ ਹੈ ਕਿ ਉਸ ਨੂੰ ਸ਼ੱਕ ਹੈ ਕਿ ਕੁਝ ਕੁੱਤਿਆਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਹੈ ਤੇ ਦਫਨਾਇਆ ਗਿਆ ਹੈ। ਸ਼ਿਵਮੋਗਾ ਦੀ ਐਸਪੀ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਦੇ ਅਧਿਕਾਰੀਆਂ ਨੇ ਕਥਿਤ ਤੌਰ ‘ਤੇ ਕੁੱਤਿਆਂ ਨੂੰ ਮਾਰਿਆ ਤੇ ਫਿਰ ਉਨ੍ਹਾਂ ਨੂੰ ਦਫ਼ਨਾ ਦਿੱਤਾ। ਇਸ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤ ਅਧਿਕਾਰੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।
Comment here