ਕਰਾਚੀ-ਪਾਕਿਸਤਾਨ ਵਿਚ ਔਰਤਾਂ ’ਤੇ ਤਸ਼ੱਦਦ ਜਾਰੀ ਹੈ। ਪਾਕਿਸਤਾਨ ਦੇ ਜ਼ਿਲ੍ਹਾ ਚਾਰਸਦਾ ਦੇ ਕਸਬਾ ਮੰਡਾਲੀ ਵਿਚ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ ਕੁੜੀ ਦਾ ਆਪਣੇ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਅਣਖ ਦੀ ਖਾਤਿਰ ਕਤਲ ਕਰ ਦਿੱਤਾ। ਸੂਤਰਾਂ ਅਨੁਸਾਰ ਮਹਿਲਾ ਸਬਰੀ ਬੀਬੀ ਦੇ ਚਾਚਾ ਰੱਖਾ ਅੱਲਾ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਉਸ ਨੂੰ ਮੰਡਾਨੀ ਦੇ ਲੋਕਾਂ ਨੇ ਸੂਚਿਤ ਕੀਤਾ ਹੈ ਕਿ ਉਸ ਦੀ ਭਤੀਜੀ ਸਬਰੀ ਬੀਬੀ ਅਤੇ ਉਸ ਦੀ ਲੜਕੀ ਸਾਇਰਾ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ ਅਤੇ ਲਾਸ਼ਾਂ ਘਰ ਦੇ ਅੰਦਰ ਪਈਆਂ ਹਨ।
ਉਸ ਨੇ ਦੱਸਿਆ ਕਿ ਜਦ ਲੋਕਾਂ ਦੀ ਸੂਚਨਾ ਦੇ ਬਾਅਦ ਉਹ ਸਬਰੀ ਦੇ ਘਰ ਪਹੁੰਚਿਆ ਤਾਂ ਦੋਵੇਂ ਮਾਂ-ਧੀ ਦੀਆਂ ਲਾਸ਼ਾਂ ਖ਼ੂਨ ਨਾਲ ਲਥਪਥ ਪਈਆਂ ਸੀ। ਉਸ ਨੇ ਦੱਸਿਆ ਕਿ ਸਾਇਰਾ ਕਿਸੇ ਨੌਜਵਾਨ ਨਾਲ ਪ੍ਰੇਮ ਕਰਦੀ ਸੀ ਅਤੇ ਉਸ ਦੇ ਨਾਲ ਨਿਕਾਹ ਕਰਨਾ ਚਾਹੁੰਦੀ ਸੀ। ਇਸ ਦੇ ਲਈ ਸਬਰੀ ਬੀਬੀ ਵੀ ਸਾਇਰਾ ਨੂੰ ਸਹਿਯੋਗ ਕਰ ਰਹੀ ਸੀ ਜਦਕਿ ਉਸ ਦਾ ਪਤੀ ਅਹਿਮਦ ਇਸ ਦਾ ਵਿਰੋਧ ਕਰ ਰਿਹਾ ਸੀ। ਇਸ ਗੱਲ ਨੂੰ ਲੈ ਕੇ ਕੁਝ ਦਿਨਾਂ ਤੋਂ ਘਰ ’ਚ ਤਣਾਅ ਬਣਿਆ ਹੋਇਆ ਸੀ ਅਤੇ ਸਬਰੀ ਬੀਬੀ ਇਸ ਸਬੰਧੀ ਮੇਰੇ ਨਾਲ ਗੱਲ ਕਰਦੀ ਸੀ। ਪੁਲਸ ਨੇ ਸ਼ੱਕ ਦੇ ਆਧਾਰ ’ਤੇ ਅਹਿਮਦ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ ਤਾਂ ਉਸ ਨੇ ਸਵੀਕਾਰ ਕੀਤਾ ਕਿ ਸਬਰੀ ਅਤੇ ਸਾਇਰਾ ਦਾ ਕਤਲ, ਉਸ ਨੇ ਆਪਣੇ ਭਰਾ ਅਤੇ ਪਰਿਵਾਰ ਨਾਲ ਲੋਕਾਂ ਦੀ ਮਦਦ ਨਾਲ ਤੇਜ਼ ਹਥਿਆਰਾਂ ਨਾਲ ਕੀਤਾ ਹੈ।
ਉਸ ਨੇ ਸਵੀਕਾਰ ਕੀਤਾ ਕਿ ਜਦ ਮਾਂ ਅਤੇ ਧੀ ਸੌਂ ਰਹੀ ਸਨ ਤਾਂ ਅਸੀਂ ਸਾਰਿਆਂ ਨੇ ਇਕੱਠੇ ਦੋਵਾਂ ‘ਤੇ ਤੇਜ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਅਹਿਮਦ ਨੇ ਪੁਲਸ ਨੂੰ ਦੱਸਿਆ ਕਿ ਅਣਖ ਦੀ ਖਾਤਿਰ ਕਤਲ ਕਰਨਾ ਇਸਲਾਮ ਵਿਚ ਗੈਰ-ਕਾਨੂੰਨੀ ਨਹੀਂ ਹੈ ਅਤੇ ਨਾ ਹੀ ਉਸ ਨੂੰ ਇਸ ਸਬੰਧੀ ਕੋਈ ਪਛਤਾਵਾ ਹੈ। ਪੁਲਸ ਨੇ ਅਹਿਮਦ ਨੂੰ ਗ੍ਰਿਫ਼ਤਾਰ ਕਰਕੇ ਹੋਰਨਾਂ ਦੀ ਤਾਲਾਸ਼ ਸ਼ੁਰੂ ਕਰ ਦਿੱਤੀ ਹੈ।
Comment here