ਅਪਰਾਧਖਬਰਾਂਚਲੰਤ ਮਾਮਲੇ

ਅਣਖ ਖਾਤਰ ਭਰਾਵਾਂ ਨੇ ਭੈਣ ਦਾ ਗਲਾ ਵੱਢ ਕੇ ਕੀਤਾ ਕਤਲ

ਗੁਰਦਾਸਪੁਰ-ਪਾਕਿਸਤਾਨ ਦੇ ਜ਼ਿਲ੍ਹਾ ਬਟਰਗ੍ਰਾਂਮ ਅਧੀਨ ਚਾਂਜਲ ਪੁਲਸ ਸਟੇਸ਼ਨ ਅਧੀਨ ਪਿੰਡ ਪਿਸ਼ੋਰਾ ’ਚ ਇਕ ਘਰ ਤੋਂ ਬਹੁਤ ਜ਼ਿਆਦਾ ਬਦਬੂ ਆਉਣ ’ਤੇ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਤਰਾਂ ਅਨੁਸਾਰ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਰ ਤੋਂ ਇਕ ਕੁੜੀ ਦੀ ਲਾਸ਼ ਬਰਾਮਦ ਕੀਤੀ। ਜਿਸ ਦੀ ਪਛਾਣ ਸਾਂਗਲਾ ਜ਼ਿਲ੍ਹੇ ’ਚ ਚਕੇਸਰ ਵਾਸੀ ਹਰਲੀਨ ਬੀਬੀ ਦੇ ਰੂਪ ਵਿਚ ਹੋਈ। ਕੁੜੀ ਦਾ ਕਤਲ ਗਲਾ ਵੱਢ ਕੇ ਕੀਤਾ ਗਿਆ ਹੈ। ਉਕਤ ਔਰਤ 7 ਦਿਨ ਪਹਿਲਾਂ ਹੀ ਆਪਣੀ ਭੈਣ ਦੇ ਘਰ ਆਪਣੀ 6 ਮਹੀਨੇ ਦੀ ਕੁੜੀ ਦੇ ਨਾਲ ਆਈ ਸੀ।
ਪੁਲਸ ਨੇ ਪਹਿਲਾ ਤਾਂ ਸ਼ੱਕ ਦੇ ਆਧਾਰ ’ਤੇ ਔਰਤ ਦੇ ਜੀਜਾ ਅਤੇ ਉਸ ਦੀ ਭੈਣ ਨੂੰ ਹਿਰਾਸਤ ਵਿਚ ਲਿਆ ਪਰ ਜਾਂਚ ਵਿਚ ਪਾਇਆ ਕਿ ਜਿਸ ਦਿਨ ਉਹ ਆਪਣੀ ਭੈਣ ਦੇ ਘਰ ਆਈ ਸੀ, ਉਸੇ ਦਿਨ ਹੀ ਮ੍ਰਿਤਕਾ ਦੀ ਭਾਬੀ ਉਸ ਨੂੰ ਆਪਣੇ ਨਾਲ ਲੈ ਗਈ ਸੀ। ਜਿਸ ’ਤੇ ਪੁਲਸ ਨੇ ਮ੍ਰਿਤਕਾ ਦੀ ਭਾਬੀ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਮ੍ਰਿਤਕਾ ਹਰਲੀਨ ਬੀਬੀ ਨੇ ਲਗਭਗ ਦੋ ਸਾਲ ਪਹਿਲਾਂ ਆਪਣੀ ਮਰਜ਼ੀ ਦੇ ਮੁੰਡੇ ਨਾਲ ਨਿਕਾਹ ਕੀਤਾ ਸੀ ਅਤੇ ਉਸ ਦੇ ਤਿੰਨੇ ਭਰਾ ਇਸ ਨਿਕਾਹ ਖਿਲਲਾਫ਼ ਸਨ।
ਨਿਕਾਹ ਤੋਂ ਬਾਅਦ ਹਰਲੀਨ ਬੀਬੀ ਨਾਲ ਸੰਪਰਕ ਨਹੀਂ ਹੋ ਰਿਹਾ ਸੀ। ਹੁਣ ਜਦ ਉਹ ਆਪਣੀ ਭੈਣ ਨੂੰ ਮਿਲਣ ਲਈ ਆਈ ਤਾਂ ਉਹ ਆਪਣੇ ਪਤੀ ਦੇ ਕਹਿਣ ’ਤੇ ਉਸ ਨੂੰ ਆਪਣੇ ਘਰ ਲੈ ਆਈ ਸੀ। ਤਿੰਨਾਂ ਭਰਾਵਾਂ ਨੇ ਹਰਲੀਨ ਦਾ ਕਤਲ ਕਰਕੇ ਇਕ ਖਾਲੀ ਘਰ ਵਿਚ ਉਸ ਦੀ ਲਾਸ਼ ਨੂੰ ਸੁੱਟ ਦਿੱਤਾ ਸੀ ਜਦਕਿ ਉਸ ਦੀ 6 ਮਹੀਨੇ ਦੀ ਬੱਚੀ ਨੂੰ ਨਹਿਰ ਦੇ ਪਾਣੀ ਵਿਚ ਸੁੱਟ ਦਿੱਤਾ। ਪੁਲਸ ਨੇ ਮ੍ਰਿਤਕਾ ਦੇ ਤਿੰਨੋਂ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਨਹਿਰ ਤੋਂ ਉਸ ਦੀ ਕੁੜੀ ਦੀ ਲਾਸ਼ ਤਾਲਾਸ਼ ਕੀਤੀ ਜਾ ਰਹੀ ਹੈ। ਮ੍ਰਿਤਕਾ ਦਾ ਪਤੀ ਵੀ ਅਜੇ ਡਰ ਦੇ ਮਾਰੇ ਲੁਕ ਗਿਆ ਹੈ, ਕਿਉਂਕਿ ਉਸ ਨੂੰ ਡਰ ਹੈ ਕਿ ਉਸ ਦਾ ਵੀ ਕਤਲ ਕਰ ਦਿੱਤਾ ਜਾਵੇਗਾ।

Comment here