ਸਿਆਸਤਖਬਰਾਂਦੁਨੀਆ

ਅਟਾਰੀ ਸਰਹੱਦ ’ਤੇ ਝੰਡੇ ਦੀ ਰਸਮ ਦੁਬਾਰਾ ਸ਼ੁਰੂ

300 ਸੈਲਾਨੀਆਂ ਨਾਲ ਹੋਵੇਗੀ ਰਸਮ

ਅੰਮ੍ਰਿਤਸਰ – ਕੋਵਿਡ ਕਾਰਨ ਭਾਰਤ-ਪਾਕਿਸਤਾਨ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਵਿਖੇ ਪਿਛਲੇ  18 ਮਹੀਨਿਆਂ ਤੋਂ ਝੰਡੇ ਦੀ ਰਸਮ ਵੀ ਬੰਦ ਕਰ ਦਿੱਤੀ ਗਈ ਸੀ, ਪਰ ਲੰਘੇ ਦਿਨ ਤੋਂ ਇਹ ਰਸਮ ਭਾਰਤ ਵੱਲੋਂ ਦੁਬਾਰਾ ਸ਼ੁਰੂ ਕਰ ਦਿੱਤੀ ਗਈ । ਜਾਣਕਾਰੀ ਅਨੁਸਾਰ ਅਟਾਰੀ ਸਰਹੱਦ ਤੇ ਝੰਡੇ ਦੀ ਰਸਮ ਨੂੰ ਸ਼ੁਰੂ ਕਰਨ ਲਈ ਕੋਰੋਨਾ ਦੇ ਮੱਦੇਨਜ਼ਰ ਸਰਕਾਰ ਦੀਆਂ ਹਦਾਇਤਾਂ ਨੂੰ ਪੂਰੀ ਤਰ੍ਹਾਂ ਲਾਗੂ ਰੱਖਣ ਲਈ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਘਟਾਈ ਗਈ ਹੈ। ਇੱਥੇ ਦੱਸਣਯੋਗ ਹੈ ਕਿ 20 ਮਾਰਚ 2020 ਨੂੰ ਬੰਦ ਹੋਈ ਝੰਡੇ ਦੀ ਰਸਮ ਨੂੰ ਸ਼ੁਰੂ ਕਰਨ ਸਮੇਂ ਬੀਐੱਸਐੱਫ ਵੱਲੋਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ 300 ਸੈਲਾਨੀਆਂ ਨੂੰ ਅਟਾਰੀ ਸਰਹੱਦ ’ਤੇ ਆ ਕੇ ਝੰਡੇ ਦੀ ਰਸਮ ਦੇਖਣ ਲਈ ਇਜਾਜ਼ਤ ਦਿੱਤੀ ਗਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ 20 ਮਾਰਚ 2020 ਵਿਚ ਬੰਦ ਹੋਏ ਝੰਡੇ ਦੀ ਰਸਮ ਪਾਕਿਸਤਾਨ ਵਾਲੇ ਪਾਸੇ ਵੀ ਰੇਂਜਰਾਂ ਵੱਲੋਂ ਬੰਦ ਕੀਤੀ ਗਈ ਸੀ ਪਰ ਪਾਕਿ ਸਰਕਾਰ ਪਾਕਿਸਤਾਨ ਰੇਂਜਰਾਂ ਵੱਲੋਂ ਇਕ ਮਹੀਨੇ ਬਾਅਦ ਹੀ ਅਪ੍ਰੈਲ ਮਹੀਨੇ ਝੰਡੇ ਦੀ ਰਸਮ ਸ਼ੁਰੂ ਕਰ ਦਿੱਤੀ ਗਈ ਜੋ ਵੀਰਵਾਰ ਨੂੰ ਭਾਰਤ ਵੱਲੋਂ ਵੀ ਅਠਾਰਾਂ ਮਹੀਨਿਆਂ ਬਾਅਦ ਸ਼ੁਰੂ ਕਰ ਦਿੱਤੀ ਗਈ ਹੈ। ਅਟਾਰੀ ਸਰਹੱਦ ਵਿਖੇ ਸ਼ੁਰੂ ਕੀਤੀ ਜਾਰੀ ਝੰਡੇ ਦੀ ਰਸਮ ਦਾ ਸਮਾਂ ਸ਼ਾਮ ਸਾਢੇ ਪੰਜ ਵਜੇ ਹੋਵੇਗਾ ਅਤੇ ਇਸ ਦੌਰਾਨ ਝੰਡੇ ਦੀ ਰਸਮ ਦੇਖਣ ਵਾਲੇ ਸੈਲਾਨੀ ਪੰਜ ਵਜੇ ਅਟਾਰੀ ਸਰਹੱਦ ਵਿਖੇ ਪਹੁੰਚ ਕੇ ਆਪਣੀ ਵਾਰੀ ਸਿਰ ਅੰਦਰ ਜਾ ਕੇ ਝੰਡੇ ਦੀ ਰਸਮ ਦਾ ਆਨੰਦ ਮਾਣ ਸਕਦੇ ਹਨ।ਬੀਐੱਸਐੱਫ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਦੇ ਮੱਦੇਨਜ਼ਰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਪਾਲਣਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਤਿੰਨ ਸੌ ਸੈਲਾਨੀਆਂ ਨੂੰ ਅਟਾਰੀ ਸਰਹੱਦ ਵਿਖੇ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ। ਉਨਾਂ ਇਹ ਵੀ ਦੱਸਿਆ ਕਿ 17 ਤਰੀਕ ਨੂੰ ਝੰਡੇ ਦੀ ਰਸਮ ਦਾ ਸਮਾਂ ਜੋ ਤਬਦੀਲ ਹੋਇਆ ਹੈ ਸਾਢੇ ਪੰਜ ਵਜੇ ਝੰਡੇ ਦੀ ਰਸਮ ਰੀਟਰੀਟ ਸੈਰੇਮਨੀ ਹੋਇਆ ਕਰੇਗੀ।

Comment here