ਅਟਾਰੀ- ਪਾਕਿਸਤਾਨ ਨਾਲ ਲਗਦੀ ਭਾਰਤ ਦੀ ਸਰਹੱਦ ਤੇ ਨਸ਼ੇ ਦੀ ਤਸਕਰੀ ਰੋਕਣ ਲਈ ਸੁਰਖਿਆ ਫੋਰਸਾਂ ਨੇ ਦਿਨ ਰਾਤ ਇਕ ਕੀਤਾ ਹੋਇਆ ਹੈ। ਅੱਜ ਫੇਰ ਇਥੇ ਬਾਰਡਰ ਸੁਰੱਖਿਆ ਬਲ ਨੇ ਅੰਮ੍ਰਿਤਸਰ ਸੈਕਟਰ ਵਿੱਚ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। 19/20 ਜਨਵਰੀ 2022 ਦੀ ਦਰਮਿਆਨੀ ਰਾਤ ਨੂੰ, ਚੌਕਸ ਬੀ.ਐਸ.ਐਫ. ਦੇ ਜਵਾਨਾਂ ਨੇ ਇੱਕ ਦੀ ਗੂੰਜਦੀ ਆਵਾਜ਼ ਸੁਣੀ। ਪਾਕਿਸਾਨ ਵਾਲੇ ਪਾਸੇ ਤੋਂ ਆ ਰਹੀ ਫਲਾਇੰਗ ਵਸਤੂ ਤੇ ਬੀਐਸਐਫ ਜਵਾਨਾਂ ਨੇ ਨਿਸ਼ਾਨ ਲਾ ਕੇ ਫਾਇਰਿੰਗ ਕੀਤੀ। ਜਵਾਨਾਂ ਨੇ ਉੱਡਦੀ ਵਸਤੂ ਤੋਂ ਡਿੱਗਣ ਦੀ ਆਵਾਜ਼ ਸੁਣੀ। ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਸੀ ਅਤੇ ਸਵੇਰੇ ਤਲਾਸ਼ੀ ਲਈ ਗਈ ਤਾਂ ਹੈਰੋਇਨ ਦੇ 07 ਪੈਕੇਟ ਬਰਾਮਦ ਹੋਏ। ਇਸ ਹੈਰੋਇਨ ਦਾ ਕੁੱਲ ਭਾਰ 7.25 ਕਿਲੋਗ੍ਰਾਮ ਹੈ। ਹਾਲੇ ਇਲਾਕੇ ਦੀ ਹੋਰ ਛਾਣਬੀਣ ਕੀਤੀ ਜਾ ਰਹੀ ਹੈ।
ਅਟਾਰੀ ਕੋਲੋਂ ਸਵਾ ਸੱਤ ਕਿੱਲੋ ਹੈਰੋਇਨ ਫੜੀ

Comment here