ਲਾਹੌਰ-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੀ ਕਾਨੂੰਨੀ ਟੀਮ ਨੂੰ ਦੱਸਿਆ ਕਿ ਉਨ੍ਹਾਂ ਨੇ ਅਟਕ ਜ਼ਿਲ੍ਹਾ ਜੇਲ੍ਹ ਦੇ ਮਾਹੌਲ ਅਨੁਸਾਰ ਆਪਣੇ ਆਪ ਨੂੰ ਢਾਲ ਲਿਆ ਹੈ। ਪਤਾ ਲੱਗਾ ਹੈ ਕਿ ਇਮਰਾਨ ਨੇ ਸਲਮਾਨ ਸਫ਼ਦਰ ਦੀ ਅਗਵਾਈ ਵਾਲੀ ਆਪਣੀ ਕਾਨੂੰਨੀ ਟੀਮ ਨਾਲ ਗੱਲਬਾਤ ਦੌਰਾਨ ਕੁਝ ਦਿਲਚਸਪ ਖ਼ੁਲਾਸੇ ਸਾਂਝੇ ਕੀਤੇ ਹਨ। ਸਾਬਕਾ ਪ੍ਰਧਾਨ ਮੰਤਰੀ ਤੋਸ਼ਾਖਾਨਾ ਕੇਸ ’ਚ ਆਪਣੀ ਸਜ਼ਾ ਮੁਅੱਤਲ ਕੀਤੇ ਜਾਣ ਤੋਂ ਬਾਅਦ ਆਪਣੇ ਰੁਤਬੇ ’ਚ ਆਈ ਤਬਦੀਲੀ ਤੋਂ ਖ਼ੁਸ਼ ਹਨ ਅਤੇ ਹੁਣ ਉਨ੍ਹਾਂ ਨੂੰ ਕੁਝ ਵਾਧੂ ਸਹੂਲਤਾਂ ਦਿੱਤੀਆਂ ਗਈਆਂ ਹਨ। ਪਹਿਲੀ ਵਾਰ ਲਿਖਣ ਲਈ ਪੈਨਸ਼ਲ ਅਤੇ ਕਾਗਜ਼ ਲੈ ਕੇ ਖ਼ੁਸ਼ ਹਾਂ। ਇਹ ਖ਼ੁਲਾਸਾ ਹੋਇਆ ਹੈ ਕਿ ਪੀ. ਟੀ. ਆਈ. ਚੇਅਰਮੈਨ ਨੂੰ ਇਕ ਟੀ. ਵੀ. ਸੈੱਟ ਮੁਹੱਈਆ ਕਰਵਾਇਆ ਗਿਆ ਸੀ, ਜਿਸ ਉੱਤੇ ਸਿਰਫ਼ ਸਰਕਾਰੀ ਪੀ. ਟੀ. ਵੀ. ਚੈਨਲ ਹੀ ਵੇਖਿਆ ਜਾ ਸਕਦਾ ਹੈ, ਜਿਸ ਕਾਰਨ ਉਸ ਨੇ ਟੀ. ਵੀ. ਵੇਖਣਾ ਬੰਦ ਕਰ ਦਿੱਤਾ। ਪੀ. ਟੀ. ਆਈ. ਮੁਖੀ ਨੇ ਆਪਣੀਆਂ ਇਸਲਾਮੀ ਕਿਤਾਬਾਂ ਪੜ੍ਹੀਆਂ ਹਨ ਅਤੇ ਹੁਣ ਉਨ੍ਹਾਂ ਨੇ ਆਪਣੀ ਕਾਨੂੰਨੀ ਟੀਮ ਨੂੰ ਸਿਆਸੀ ਇਤਿਹਾਸ ਬਾਰੇ ਕਿਤਾਬਾਂ ਭੇਜਣ ਲਈ ਕਿਹਾ ਹੈ।
ਅਟਕ ਜੇਲ੍ਹ ਦੇ ਮਾਹੌਲ ਮੁਤਾਬਕ ਖ਼ੁਦ ਨੂੰ ਢਾਲਿਆ : ਇਮਰਾਨ

Comment here