ਜਗਰਾਓਂ : ਕੁਝ ਦਿਨ ਪਹਿਲਾਂ ਹੀ ਕਾਂਗਰਸ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਗਈ ਸੀ। ਇਸ ਸੂਚੀ ਵਿਚ ਅਜੈ ਮਾਕਨ ਦਾ ਨਾਂ ਸ਼ਾਮਲ ਕਰਨ ਦੇ ਜ਼ਬਰਦਸਤ ਕੀਤਾ ਜਾ ਰਿਹਾ ਹੈ। ਸ਼ੋ੍ਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਇੱਥੇ ਦੇਰ ਸ਼ਾਮ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਕਾਤਲ ਅਜੈ ਮਾਕਨ ਨੂੰ ਸਟਾਰ ਪ੍ਰਚਾਰਕ ਬਣਾਉਣਾ ਬਹੁਤ ਹੀ ਸ਼ਰਮਨਾਕ ਹੈ। ਇਹ ਫੈਸਲਾ ਕਾਂਗਰਸ ਦੀ ਸੋਚ ਨੂੰ ਪੇਸ਼ ਕਰਦਾ ਹੈ। ਅਕਾਲ ਤਖ਼ਤ ‘ਤੇ ਟੈਂਕ ਚਾੜਨ ਸਮੇਤ 38 ਗੁਰਦੁਆਰਿਆਂ ‘ਤੇ ਸਮੇਂ ਸਮੇਂ ਸਿਰ ਫੌਜੀ ਹਮਲੇ ਕਰਵਾਉਣ ਵਾਲੀ ਕਾਂਗਰਸ ਦਾ ਇਹ ਗ਼ਲਤ ਫ਼ੈਸਲਾ ਹੈ। ਮਰਹੂਮ ਰਾਜੀਵ ਗਾਂਧੀ ਦੇ ਸਾਥੀ ਜਗਦੀਸ਼ ਟਾਈਟਲਰ, ਹਰਕਿਸ਼ਨ ਲਾਲ ਭਗਤ, ਲਲਿਤ ਮਾਕਨ, ਸੱਜਣ ਕੁਮਾਰ, ਜਿਹੜੇ ਸਿੱਖ ਨਸਲਕੁਸ਼ੀ ਵਿਚ ਸ਼ਾਮਲ ਪਾਏ ਗਏ ਸਨ, ਨੂੰ ਪਹਿਲਾ ਵੀ ਵੱਡੇ ਰੁਤਬੇ ਦੇ ਕੇ ਕਾਂਗਰਸ ਸਿੱਖ ਵਿਰੋਧੀ ਮਨਸ਼ਾ ਜ਼ਾਹਰ ਕਰ ਚੁੱਕੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਦੇ ਅਣਖੀਲੇ ਲੋਕ ਸਿੱਖਾਂ ਦੇ ਕਾਤਲਾਂ ਨੂੰ ਪੰਜਾਬ ‘ਚ ਕਾਂਗਰਸ ਦੇ ਹੱਕ ‘ਚ ਪ੍ਰਚਾਰ ਕਰਨ ਨੂੰ ਕਿਸੇ ਵੀ ਹਾਲਤ ‘ਤੇ ਬਰਦਾਸ਼ਤ ਨਹੀਂ ਕਰਨਗੇ।
ਅਜੈ ਮਾਕਨ ਨੂੰ ਸਟਾਰ ਪ੍ਰਚਾਰਕ ਲਾਉਣ ‘ਤੇ ਕਾਂਗਰਸ ਦਾ ਵਿਰੋਧ

Comment here