ਸਿਆਸਤਖਬਰਾਂਦੁਨੀਆ

ਅਜੀਤ ਡੋਭਾਲ ਨੇ ਪੁਤਿਨ ਨਾਲ ਖੇਤਰੀ ਮੁੱਦਿਆਂ ’ਤੇ ਕੀਤੀ ਚਰਚਾ

ਨਵੀਂ ਦਿੱਲੀ-ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ 2 ਦਿਨਾਂ ਰੂਸ ਯਾਤਰਾ ’ਤੇ ਗਏ ਸਨ।  ਅਜੀਤ ਡੋਭਾਲ ਨੇ ਟਵੀਟ ਕਰ ਕੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮਾਸਕੋ ਵਿਚ ਵੀਰਵਾਰ ਨੂੰ ਮੁਲਾਕਾਤ ਕੀਤੀ। ਟਵੀਟ ਵਿਚ ਕਿਹਾ ਗਿਆ ਕਿ ਇਸ ਮੁਲਾਕਾਤ ਦੌਰਾਨ ਵੱਖ-ਵੱਖ ਦੋ-ਪੱਖੀ ਅਤੇ ਖੇਤਰੀ ਮੁੱਦਿਆਂ ’ਤੇ ਚਰਚਾ ਕੀਤੀ ਗਈ। ਭਾਰਤ-ਰੂਸ ਰਣਨੀਤਕ ਭਾਈਵਾਲੀ ਨੂੰ ਲਾਗੂ ਕਰਨ ਦੀ ਦਿਸ਼ਾ ਵਿਚ ਕੰਮ ਕਰਦੇ ਰਹਿਣ ’ਤੇ ਸਹਿਮਤੀ ਬਣੀ। ਮਾਸਕੋ ’ਚ ਭਾਰਤੀ ਦੂਤਘਰ ਨੇ ਜਾਣਕਾਰੀ ਦਿੱਤੀ ਕਿ ਡੋਭਾਲ ਨੇ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਅਤੇ ਦਾਏਸ਼ ਵਰਗੇ ਅੱਤਵਾਦੀ ਸੰਗਠਨਾਂ ਨਾਲ ਨਜਿੱਠਣ ਲਈ ਦੋਵਾਂ ਦੇਸ਼ਾਂ ਦੇ ਖੁਫੀਆ ਅਤੇ ਸੁਰੱਖਿਆ ਗਠਜੋੜ ’ਤੇ ਜ਼ੋਰ ਦਿੱਤਾ।
ਅਜੀਤ ਡੋਭਾਲ ਅਫਗਾਨਿਸਤਾਨ ’ਤੇ ਸੁਰੱਖਿਆ ਪ੍ਰੀਸ਼ਦਾਂ ਦੇ ਸਕੱਤਰਾਂ ਦੀ ਪੰਜਵੀਂ ਬੈਠਕ ’ਚ ਸ਼ਾਮਲ ਹੋਣ ਮਾਸਕੋ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦੇ ਲੋਕਾਂ ਦੀ ਭਲਾਈ ਅਤੇ ਮਨੁੱਖੀ ਜ਼ਰੂਰਤਾਂ ਭਾਰਤ ਦੀ ਪਹਿਲ ਹਨ ਪਰ ਅੱਤਵਾਦ ਵੱਡਾ ਖਤਰਾ ਬਣ ਗਿਆ ਹੈ।

Comment here