ਵਾਸ਼ਿੰਗਟਨ-ਕੈਲੀਫੋਰਨੀਆ ਦੇ ਯੋਸੇਮਾਈਟ ਨੈਸ਼ਨਲ ਪਾਰਕ ‘ਚ ਇਕ ਛੋਟਾ ਜਿਹਾ ਝਰਨਾ ਹੈ, ਜਿਸ ਦਾ ਨਾਂ ਹਾਰਸਟੇਲ ਫਾਲ ਹੈ। ਫਰਵਰੀ ਦੇ ਵਿਚਕਾਰ ਤੋਂ ਅਖੀਰ ਤੱਕ ਜਦੋਂ ਸੂਰਜ ਇਕ ਖਾਸ ਐਂਗਲ ’ਤੇ ਹੁੰਦਾ ਹੈ ਤਾਂ ਉਸ ਦੀ ਰੌਸ਼ਨੀ ਇਸ ਦੇ ਪਾਣੀ ’ਤੇ ਬੈਕਲਾਈਟ ਵਾਂਗ ਕੰਮ ਕਰਦੀ ਹੈ। ਇਸ ਨਾਲ ਪਾਣੀ ਥੋੜ੍ਹੇ ਸਮੇਂ ਲਈ ਚਮਕੀਲੇ ਸੰਤਰੀ ਰੰਗ ਦਾ ਹੋ ਜਾਂਦਾ ਹੈ ਅਤੇ ਦੇਖਣ ਵਿੱਚ ਅਜਿਹਾ ਲੱਗਦਾ ਹੈ ਕਿ ਚੱਟਾਨ ਤੋਂ ਪਾਣੀ ਦੀ ਥਾਂ ਅੱਗ ਦੀਆਂ ਲਪਟਾਂ ਆ ਰਹੀਆਂ ਹੋਣ।
ਇਹ ਨਜ਼ਾਰਾ ਸਾਲ ਵਿੱਚ ਇਕ ਵਾਰ ਦਿਖਾਈ ਦਿੰਦਾ ਹੈ ਅਤੇ ਉਹ ਵੀ ਸਿਰਫ ਕੁਝ ਮਿੰਟਾਂ ਲਈ। …ਜਦੋਂ ਇਹ ਨਜ਼ਾਰਾ ਦਿਸਿਆ ਤਾਂ ਇਸ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚ ਗਏ ਸਨ। ਕੈਲੀਫੋਰਨੀਆ ‘ਚ ਇਹ ਇੰਨਾ ਮਸ਼ਹੂਰ ਹੋ ਗਿਆ ਹੈ ਕਿ ਪਾਰਕ ਦੇ ਅਧਿਕਾਰੀਆਂ ਨੂੰ ਲੋਕਾਂ ਨੂੰ ਸੰਭਾਲਣ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਦਰਸ਼ਕਾਂ ਨੂੰ ਇਹ ਅਨੋਖਾ ਲੱਗਦਾ ਹੈ। ਦੁਨੀਆ ਭਰ ਤੋਂ ਪੇਸ਼ੇਵਰ ਅਤੇ ਸ਼ੌਕੀਨ ਫੋਟੋਗ੍ਰਾਫਰ ਇਸ ਨੂੰ ਆਪਣੇ ਕੈਮਰੇ ‘ਚ ਕੈਦ ਕਰਨ ਲਈ ਪਹੁੰਚ ਰਹੇ ਹਨ।
ਇਸ ਵਾਟਰਫਾਲ ਵਿੱਚ ਪਾਣੀ 2130 ਫੁੱਟ ਤੋਂ ਹੇਠਾਂ ਡਿੱਗਦਾ ਹੈ। ਸਿਰਫ ਸਰਦੀਆਂ ਦੇ ਸਮੇਂ ਵਿੱਚ ਇਹ ਵਗਦਾ ਹੈ, ਬਾਕੀ ਦਿਨਾਂ ‘ਚ ਇਹ ਸੁੱਕਾ ਰਹਿੰਦਾ ਹੈ। ਯੋਸਮਾਈਟ ਨੈਸ਼ਨਲ ਪਾਰਕ ਦੇ ਜਨਤਕ ਮਾਮਲਿਆਂ ਦੇ ਅਧਿਕਾਰੀ ਸਕਾਟ ਗੇਡੀਮੈਨ ਨੇ ਦੱਸਿਆ ਕਿ ਜਦੋਂ ਸੂਰਜ ਠੀਕ 90 ਡਿਗਰੀ ’ਤੇ ਹੁੰਦਾ ਹੈ ਤਾਂ ਇਹ ਅਦਭੁੱਤ ਨਜ਼ਾਰਾ ਦਿਸਦਾ ਹੈ। ਇਹ ਜਾਦੂਈ ਪਲ ਹੁੰਦੇ ਹਨ। ਘਟਨਾ ਕੁਝ ਹੀ ਮਿੰਟਾਂ ਤੱਕ ਚੱਲਦੀ ਹੈ ਅਤੇ ਕਈ ਸਾਲਾਂ ਬਾਅਦ ਵੀਰਵਾਰ ਨੂੰ ਇਹ ਨਜ਼ਾਰਾ ਦਿਸਿਆ।
Comment here