ਮੁੰਬਈ-‘ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ : ’ਅੱਤਵਾਦ ਦੇ ਖਿਲਾਫ ਗਲੋਬਲ ਸਥਿਤੀ : ਚੁਣੌਤੀਆਂ ਅਤੇ ਅੱਗੇ ਦਾ ਰਾਹ’ ਨੂੰ ਵੀਡੀਓ ਲਿੰਕ ਰਾਹੀਂ ਸੰਬੋਧਨ ਕਰਕੇ ਹੋਏ 26/11 ਹਮਲੇ ’ਚ ਕਈ ਜਾਨਾਂ ਬਚਾਉਣ ਵਾਲੀ ਸਟਾਫ ਨਰਸ ਅੰਜਲੀ ਕੁਲਥੇ ਨੇ ਹਮਲਾ ਪੀੜਤਾਂ ਦੇ ਡਰ ਨੂੰ ਯਾਦ ਕੀਤਾ। ਮੁੰਬਈ ਦੇ ਪੰਜ ਮਹੱਤਵਪੂਰਨ ਸਥਾਨਾਂ ’ਤੇ ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਦੇ 10 ਅੱਤਵਾਦੀਆਂ ਨੇ ਇੱਕੋ ਸਮੇਂ ਬੰਦੂਕਾਂ ਅਤੇ ਬੰਬਾਂ ਨਾਲ ਹਮਲਾ ਕਰ ਦਿੱਤਾ ਸੀ। ਕੁਲਥੇ ਨੇ ਕਿਹਾ ਕਿ ਜਦੋਂ ਉਹ ਜੇਲ ’ਚ ਬੰਦ ਪਾਕਿਸਤਾਨੀ ਅੱਤਵਾਦੀ ਅਜ਼ਮਲ ਕਸਾਬ ਨੂੰ ਮਿਲੀ ਤਾਂ ਉਸ ਨੂੰ ਆਪਣੇ ਕਰਨੀ ’ਤੇ ਬਿਲਕੁੱਲ ਵੀ ਪਛਤਾਵਾ ਨਹੀਂ ਸੀ।
ਇਨ੍ਹਾਂ ਹਮਲਿਆਂ ’ਚ 166 ਲੋਕਾਂ ਦੀ ਮੌਤ ਹੋ ਗਈ ਸੀ ਅਤੇ 300 ਤੋਂ ਵੱਧ ਲੋਕ ਜ਼ਖਮੀ ਹੋਏ ਸਨ। ਹਮਲੇ ਦੇ ਸਮੇਂ ਔਰਤਾਂ ਅਤੇ ਬੱਚਿਆਂ ਲਈ ਕਾਮਾ ਅਤੇ ਆਲਬਲੈਸ ਹਸਪਤਾਲ ’ਚ ਸਟਾਫ ਨਰਸ ਵਜੋਂ ਕੰਮ ਕਰ ਰਹੀ ਕੁਥਲੇ ਨੇ ਸੁਰੱਖਿਆ ਪ੍ਰੀਸ਼ਦ ਦੇ ਮੈਂਬਰਾਂ ਨੂੰ ਦੱਸਿਆ ਕਿ ਜਿਉਂਦਾ ਫੜੇ ਜਾਣ ਤੋਂ ਬਾਅਦ ਕਸਾਬ ਜੇਲ ’ਚ ਬੰਦ ਸੀ, ਉਸ ਸਮੇਂ ਉਹ ਉਸ ਨੂੰ ਮਿਲੀ ਸੀ ਅਤੇ ਉਸ ਨੂੰ ਥੋੜ੍ਹਾ ਜਿਹਾ ਵੀ ਅਫਸੋਸ ਨਹੀਂ ਸੀ। ਕੁਲਥੇ ਨੇ ਕਸਾਬ ਸਮੇਤ ਦੋ ਅੱਤਵਾਦੀਆਂ ਨੂੰ ਗੇਟ ਰਾਹੀਂ ਹਸਪਤਾਲ ’ਚ ਦਾਖਲ ਹੁੰਦੇ ਅਤੇ ਸੁਰੱਖਿਆ ਗਾਰਡਾਂ ਨੂੰ ਗੋਲੀ ਮਾਰਦੇ ਹੋਏ ਦੇਖਿਆ ਸੀ।
ਅਜ਼ਮਲ ਕਸਾਬ ਨੂੰ ਆਪਣੀ ਕਰਨੀ ’ਤੇ ਪਛਤਾਵਾ ਨਹੀਂ ਸੀ : ਅੰਜਲੀ ਕੁਲਥੇ

Comment here