ਅਜਨਾਲਾ-ਪੰਜਾਬ ਦੇ ਸਰਹੱਦੀ ਹਲਕੇ ਵਿਚ ਅਜ ਫੇਰ ਸਰਹਦ ਪਾਰੋੰ ਹਲਚਲ ਹੋਈ ਹੈ। ਅਜਨਾਲਾ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਦੀ ਬੀਓਪੀ ਸ਼ਾਹਪੁਰ ‘ਤੇ ਰਾਤ ਕਰੀਬ 12.30 ਵਜੇ ਡਰੋਨ ਦੀ ਹਲਚਲ ਦਿਖਾਈ ਦਿੱਤਾ, ਜਿਸ ਤੋਂ ਬਾਅਦ ਬੀਐੱਸਐੱਫ ਦੀ 73 ਬਟਾਲੀਅਨ ਦੇ ਜਵਾਨਾਂ ਨੇ ਤੁਰੰਤ ਹਰਕਤ ਵਿਚ ਆਉਂਦੇ ਹੋਏ ਕਰੀਬ 11 ਰਾਊਂਡ ਫਾਇਰ ਕੀਤੇ। ਡਰੋਨ ਫੇਰ ਦੁਬਾਰਾ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ। ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਲਗਾਤਾਰ ਸਰਚ ਕੀਤੀ ਜਾ ਰਹੀ ਹੈ ਕਿ ਕਿਤੇ ਪਾਕਿਸਤਾਨ ਵਾਲੇ ਪਾਸਿਓਂ ਆਏ ਡਰੋਨ ਦੀ ਮਦਦ ਨਾਲ ਕੋਈ ਨਸ਼ੇ ਜਾਂ ਹਥਿਆਰਾਂ ਦੀ ਖੇਪ ਤਾਂ ਨਹੀਂ ਭਾਰਤ ਵਾਲੇ ਪਾਸੇ ਸੁੱਟੀ ਗਈ। ਫਿਲਹਾਲ ਤਲਾਸ਼ੀ ਜਾਰੀ ਹੈ।
ਅਜਨਾਲਾ ਚ ਸਰਹੱਦ ਪਾਰੋਂ ਫੇਰ ਹੋਈ ਡਰੋਨ ਦੀ ਹਲਚਲ

Comment here