ਅਪਰਾਧਖਬਰਾਂ

ਅਗਵਾ ਹੋਈ ਲੜਕੀ ਨਿਕਲੀ ਠੱਗ ਗਿਰੋਹ ਦੀ ਮੈਂਬਰ

ਮੋਗਾ: ਇਸ ਦੁਨੀਆਂ ਦੇ ਵਿੱਚ ਹਰ ਕੋਈ ਅੱਗੇ ਵਧਣਾ ਚਾਹੁੰਦਾ, ਪੈਸੇ ਕਮਾਉਣਾ ਚਾਹੁੰਦਾ। ਕੁਝ ਲੋਕ ਇਸ ਰੇਸ ਵਿੱਚ ਅੱਗੇ ਨਿਕਲਣ ਲਈ ਗਲਤ ਰਾਸਤਾ ਚੁਣਦੇ ਹਨ, ਜਿਵੇਂ ਚੋਰੀ ਠੱਗੀ ਲੁੱਟ ਖੋਹ। ਅਜਿਹਾ ਹੀ ਮਾਮਲਾ ਮੋਗੇ ਤੋ ਸਾਹਮਣੇ ਆਇਆ ਜਿਥੋਂ ਪੁਲਿਸ ਨੇ 48 ਘੰਟੇ ਪਹਿਲਾਂ ਅਗਵਾ ਹੋਈ ਲੜਕੀ ਕੁਲਦੀਪ ਕੌਰ ਨੂੰ ਮੋਗਾ ਬਰਾਮਦ ਕਰ ਲਿਆ ਹੈ। ਜਾਂਚ ‘ਚ ਪਤਾ ਲੱਗਾ ਹੈ ਕਿ ਇਹ ਲੜਕੀ ਉਸ ਗਰੋਹ ਦੀ ਮੈਂਬਰ ਸੀ, ਜੋ ਵਿਆਹ ਦਾ ਝਾਂਸਾ ਦੇ ਕੇ ਭੋਲੇ-ਭਾਲੇ ਲੋਕਾਂ ਤੋਂ ਪੈਸੇ ਠੱਗਦਾ ਸੀ। ਇਸ ਦੇ ਚਾਰ ਮੈਂਬਰ ਸਨ ਜਿਸ ‘ਚ 3 ਔਰਤਂ ਤੇ ਇੱਕ ਮਰਦ ਸ਼ਾਮਲ ਸੀ। ਪੁਲਿਸ ਨੇ ਚਾਰਾਂ ਨੂੰ ਗ੍ਰਿਫਤਾਰ ਕਰਕੇ ਪੂਰੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ ਜਦਕਿ ਗਰੋਹ ਦੇ 3 ਮੈਂਬਰਾਂ ਦੀ ਪੁਲਿਸ ਤਲਾਸ਼ ਕਰ ਰਹੀ ਹੈ। ਮੋਗਾ ਦੇ ਐਸਐਸਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਜਿਸ ਲੜਕੀ ਦੇ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਉਸ ਲੜਕੀ ਕੁਲਦੀਪ ਕੌਰ ਦਾ ਵਿਆਹ 21 ਜਨਵਰੀ ਨੂੰ ਪਿੰਡ ਝੱਜਰ ਦੇ ਰਹਿਣ ਵਾਲੇ ਹੰਸ ਰਾਜ ਨਾਲ ਹੋਇਆ ਸੀ। ਉੱਥੋਂ ਲੜਕੀ ਆਪਣੇ ਪਰਿਵਾਰ ਦੀ ਮਦਦ ਲਈ 80,000 ਰੁਪਏ ਲੈ ਕੇ ਆਈ ਸੀ ਪਰ ਵਾਪਸ ਨਹੀਂ ਗਈ। ਇਸ ਮਗਰੋਂ ਹੰਸ ਰਾਜ ਨੇ ਆਪਣੀ ਵਿਚੋਲਨ ਨੂੰ ਕਿਹਾ ਕਿ ਉਸ ਦੀ ਪਤਨੀ ਨੂੰ ਵਾਪਸ ਲਿਆਂਦਾ ਜਾਵੇ। ਉਸ ਦੀ ਵਿਚੋਲਨ ਰੀਟਾ ਰਾਣੀ ਤੇ ਹੰਸ ਰਾਜ ਲੜਕੀ ਨੂੰ ਲੈ ਗਏ ਪਰ ਬਾਅਦ ਵਿੱਚ ਗਰੋਹ ਨੇ ਇਹ ਝੂਠਾ ਡਰਾਮਾ ਰਚਿਆ ਕਿ ਲੜਕੀ ਨੂੰ ਚੁੱਕ ਕੇ ਲੈ ਗਏ ਹਨ। ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਕੀਤੀ ਤੇ ਸਾਰੀ ਘਟਨਾ ਦਾ ਪਤਾ ਲੱਗਾ। ਉਨ੍ਹਾਂ ਦੱਸਿਆ ਕਿ ਇਸ ਗਰੋਹ ਦੇ 7-8 ਮੈਂਬਰ ਹਨ ਤੇ ਇਹ ਲੜਕੀਆਂ ਦੇ ਵਿਆਹ ਕਰਵਾ ਕੇ ਠੱਗੀਆਂ ਮਾਰਦੇ ਸਨ। ਇਸੇ ਕੁਲਦੀਪ ਕੌਰ ਨੇ ਹੁਣ ਤੱਖ 3 ਵਿਆਹ ਕਰਵਾਏ ਹਨ। ਇਸ ਗਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਾਕੀਆਂ ਦੀ ਭਾਲ ਕਰ ਰਹੇ।

Comment here