ਖਬਰਾਂਖੇਡ ਖਿਡਾਰੀਦੁਨੀਆ

ਅਗਲੇ ਸਾਲ ਅਫਗਾਨ ਦੀ ਕ੍ਰਿਕਟ ਟੀਮ ਭਾਰਤ ਆਵੇਗੀ

ਕਾਬੁਲ- ਅਫਗਾਨਿਸਤਾਨ ਵਿੱਚ ਤਾਲਿਬਾਨੀ ਸੱਤਾ ਦੇ ਤਹਿਤ ਹਾਲਾਤ ਕਈ ਵਾਰ ਤਾਂ ਬਿਲਕੁਲ ਹੀ ਵਿਗੜੇ ਹੋਏ ਜਾਪਣ ਲੱਗਦੇ ਹਨ ਤੇ ਕਈ ਵਾਰ ਲਗਦਾ ਹੈ ਕਿ ਸਥਿਤੀ ਆਮ ਵਰਗੀ ਹੋ ਰਹੀ ਹੈ। ਖੇਡ ਖੇਤਰ ਵਿੱਚ ਵੀ ਹਾਲਾਤ ਕੁਝ ਆਮ ਵਰਗੇ ਹੋ ਰਹੇ ਹਨ। ਖਬਰ ਆ ਰਹੀ ਹੈ ਕਿ ਅਗਲੇ ਸਾਲ ਅਫ਼ਗਾਨਿਸਤਾਨ ਦੀ ਟੀਮ ਭਾਰਤ ਦਾ ਦੌਰਾ ਕਰੇਗੀ। ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਛੋਟੀ ਸੀਰੀਜ਼ ਖੇਡੀ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਅਗਲੇ ਸਾਲ ਮਾਰਚ ‘ਚ ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਹੋਵੇਗੀ। ਅਫ਼ਗਾਨਿਸਤਾਨ ਕ੍ਰਿਕਟ ਬੋਰਡ ਨੇ  ਐਲਾਨ ਕੀਤਾ ਕਿ ਅਫ਼ਗਾਨਿਸਤਾਨ ਦੀ ਟੀਮ ਮਾਰਚ ‘ਚ ਭਾਰਤ ਦਾ ਦੌਰਾ ਕਰੇਗੀ ਅਤੇ ਸੀਮਤ ਓਵਰਾਂ ਦੀ ਸੀਰੀਜ਼ ਖੇਡੇਗੀ।

ਫਿਊਚਰ ਟੂਰ ਪ੍ਰੋਗਰਾਮ ਤਹਿਤ, ਅਫ਼ਗਾਨਿਸਤਾਨ 2022-23 ਵਿੱਚ 11 ਇੱਕ ਦਿਨਾ ਅੰਤਰਰਾਸ਼ਟਰੀ, ਚਾਰ ਟੀ-20 ਅੰਤਰਰਾਸ਼ਟਰੀ ਅਤੇ ਦੋ ਟੈਸਟ ਮੈਚਾਂ ਦੀ ਲੜੀ ਖੇਡੇਗਾ। ਭਾਰਤ ਖਿਲਾਫ ਸੀਰੀਜ਼ ਤੋਂ ਇਲਾਵਾ ਅਫ਼ਗਾਨਿਸਤਾਨ 2022 ‘ਚ ਨੀਦਰਲੈਂਡ, ਜ਼ਿੰਬਾਬਵੇ, ਆਸਟ੍ਰੇਲੀਆ ਅਤੇ ਆਇਰਲੈਂਡ ਖਿਲਾਫ ਵੀ ਸੀਰੀਜ਼ ਖੇਡੇਗਾ। ਟੀ-20 ਵਿਸ਼ਵ ਕੱਪ 2021 ਵਿੱਚ ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਆਖਰੀ ਮੈਚ ਖੇਡਿਆ ਗਿਆ ਸੀ, ਜਿਸ ਨੂੰ ਭਾਰਤ ਨੇ 66 ਦੌੜਾਂ ਨਾਲ ਜਿੱਤ ਲਿਆ ਸੀ। ਅਫ਼ਗਾਨਿਸਤਾਨ ਵਿੱਚ ਹੁਣ ਤਾਲਿਬਾਨ ਸੱਤਾ ਵਿੱਚ ਹੈ ਅਤੇ ਤਾਲਿਬਾਨ ਨੇ ਅਜੇ ਤੱਕ ਅਫ਼ਗਾਨਿਸਤਾਨ ਦੀ ਮਹਿਲਾ ਟੀਮ ਨੂੰ ਕ੍ਰਿਕਟ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਅਜਿਹੀ ਸਥਿਤੀ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਅਫ਼ਗਾਨਿਸਤਾਨ ਤੋਂ ਪੂਰੇ ਕ੍ਰਿਕਟਿੰਗ ਦੇਸ਼ ਦਾ ਦਰਜਾ ਖੋਹ ਸਕਦੀ ਹੈ। ਇਸ ਤੋਂ ਇਲਾਵਾ ਇਹ ਵੀ ਜਾਣਨ ਯੋਗ ਹੈ ਕਿ ਤਾਲਿਬਾਨ ਦੇ ਸ਼ਾਸਨ ਤੋਂ ਬਾਅਦ ਅਫ਼ਗਾਨਿਸਤਾਨ ਨੇ ਕੋਈ ਦੁਵੱਲੀ ਸੀਰੀਜ਼ ਨਹੀਂ ਖੇਡੀ ਹੈ। ਕ੍ਰਿਕਟ ਆਸਟ੍ਰੇਲੀਆ ਨੇ ਵੀ ਅਫ਼ਗਾਨਿਸਤਾਨ ਦੀ ਟੀਮ ਨੂੰ ਆਪਣੇ ਦੇਸ਼ ‘ਚ ਬੁਲਾਉਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਅਫ਼ਗਾਨਿਸਤਾਨ ‘ਚ ਮਹਿਲਾ ਕ੍ਰਿਕਟ ਦੀ ਇਜਾਜ਼ਤ ਨਹੀਂ ਹੈ।

Comment here