ਅਪਰਾਧਸਿਆਸਤਖਬਰਾਂ

ਅਗਲੇ ਦੋ ਸਾਲਾਂ ’ਚ ਅਮਰੀਕਾ-ਚੀਨ ਵਿਚਾਲੇ ਛਿੜ ਸਕਦੀ ਜੰਗ!

ਨਵੀਂ ਦਿੱਲੀ-ਇਕ ਅਮਰੀਕੀ ਜਨਰਲ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਗਲੋਬਲ ਟਾਈਮਜ਼ ਨੇ ਦਾਅਵਾ ਕੀਤਾ ਕਿ ਚੀਨ ਤੇ ਅਮਰੀਕਾ ਦਰਮਿਆਨ 2025 ’ਚ ਜੰਗ ਛਿੜ ਸਕਦੀ ਹੈ। ਰਿਪੋਰਟ ਮੁਤਾਬਕ ਇਕ ਫੋਰ ਸਟਾਰ ਅਮਰੀਕੀ ਜਨਰਲ ਨੇ ਅਨੁਮਾਨ ਲਗਾਇਆ ਹੈ ਕਿ ਅਗਲੇ ਦੋ ਸਾਲਾਂ ’ਚ ਦੋਵਾਂ ਦੇਸ਼ਾਂ ਵਿਚਾਲੇ ਜੰਗ ਹੋ ਸਕਦੀ ਹੈ। ਸੰਭਾਵਨਾ ਹੈ ਕਿ ਇਹ ਜੰਗ ਤਾਈਵਾਨ ਖੇਤਰ ਸਬੰਧੀ ਹੋਵੇ।
ਗਲੋਬਲ ਟਾਈਮਜ਼ ਮੁਤਾਬਕ ਹਾਲ ਹੀ ’ਚ ਚੀਨੀ ਮਾਹਿਰਾਂ ਨੇ ਉਕਤ ਅਮਰੀਕੀ ਅਧਿਕਾਰੀ ਦੇ ਇਕ ਦਸਤਾਵੇਜ਼ ਬਾਰੇ ਪਤਾ ਲਗਾਇਆ ਹੈ, ਜਿਸ ’ਚ ਜੰਗ ਲਈ ਉਸ ਦੀ ਕਮਾਨ ’ਚ ਅਮਰੀਕੀ ਫੌਜ ਦੀਆਂ ਟੁਕੜੀਆਂ ਤਿਆਰੀ ਕਰ ਰਹੀਆਂ ਹਨ। ਐੱਨ. ਬੀ. ਸੀ. ਨਿਊਜ਼ ਨੇ ਸ਼ੁੱਕਰਵਾਰ ਨੂੰ ਅਮਰੀਕੀ ਜਨਰਲ ਮਾਈਕਲ ਮਿਨਿਹਾਨ, ਜੋ ਕਿ ਏਅਰ ਮੋਬਿਲਿਟੀ ਕਮਾਂਡ (ਏ. ਐੱਮ. ਸੀ.) ਦੇ ਮੁਖੀ ਹਨ, ਦੀਆਂ ਗੁਪਤ ਫਾਈਲਾਂ ਬਾਰੇ ਖ਼ਬਰ ਪ੍ਰਕਾਸ਼ਿਤ ਕੀਤੀ ਸੀ। ਇਸ ’ਚ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦਾ ਅਨੁਮਾਨ ਉਨ੍ਹਾਂ ਨੂੰ ਦੱਸ ਰਿਹਾ ਹੈ ਕਿ ਜੰਗ 2025 ’ਚ ਹੋਵੇਗੀ।

Comment here