ਨਵੀਂ ਦਿੱਲੀ-ਭਾਰਤੀ ਫੌਜ ਵਿੱਚ ਅਗਨੀਪਥ ਸਕੀਮ ਤਹਿਤ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਜ਼ਰੂਰੀ ਖ਼ਬਰ ਹੈ। ਕੇਂਦਰ ਸਰਕਾਰ ਨੇ ਭਰਤੀ ਨਿਯਮਾਂ ਵਿੱਚ ਵਾਧਾ ਕਰ ਦਿੱਤਾ ਹੈ। ਨਿਯਮਾਂ ਵਿੱਚ ਤਬਦੀਲੀ ਤਹਿਤ ਹੁਣ ਫੌਜ ਭਰਤੀ ਵਿੱਚ ਆਈਟੀਆਈ ਅਤੇ ਪਾਲੀਟੈਕਨਿਕ ਗਰੈਜੂਏਟ ਪਾਸ ਨੌਜਵਾਨ ਵੀ ਅਪਲਾਈ ਕਰ ਸਕਦੇ ਹਨ। ਕੇਂਦਰ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਇਸ ਨਾਲ ਪ੍ਰੀ ਸਕਿਲਡ ਨੌਜਵਾਨਾਂ ਨੂੰ ਵਿਸ਼ੇਸ਼ ਉਤਸ਼ਾਹ ਮਿਲੇਗਾ। ਇਸਤੋਂ ਇਲਾਵਾ ਟ੍ਰੇਨਿੰਗ ਸਮਾਂ ਵੀ ਘੱਟ ਜਾਵੇਗਾ, ਜਿਸ ਨਾਲ ਵੱਧ ਤੋਂ ਵੱਧ ਨੌਜਵਾਨ ਭਾਰਤੀ ਫੌਜ ਵਿੱਚ ਭਰਤੀ ਹੋ ਸਕਣਗੇ।
ਭਰਤੀ ਕਰਨ ਦੇ ਨੌਜਵਾਨ ਅਗਨੀਪਥ ਸਕੀਮ ਵਿੱਚ 15 ਮਾਰਚ 2023 ਤੱਕ ਬਿਨੈ ਕਰ ਸਕਦੇ ਹਨ, ਜੋ ਕਿ ਸਾਰੇ ਬਿਨੈ ਪੱਤਰ ਆਨਲਾਈਨ ਹੀ ਸਵੀਕਾਰ ਕੀਤੇ ਜਾਣਗੇ। ਉਪਰੰਤ ਚੋਣ ਪ੍ਰਕਿਰਿਆ 17 ਅਪ੍ਰੈਲ ਨੂੰ ਆਯੋਜਿਤ ਕੀਤੀ ਜਾਵੇਗੀ।
ਪੰਜਾਬ ਵਿੱਚ ਭਰਤੀ ਪ੍ਰਕਿਰਿਆ 16 ਜਨਵਰੀ ਤੋਂ, ਲਿਖਤੀ ਟੈਸਟ ਹੋਵੇਗਾ ਪਹਿਲਾਂ
ਭਾਰਤੀ ਫੌਜ ਨੇ ਫੌਜ ‘ਚ ਭਰਤੀ ਲਈ ਨਿਯਮਾਂ ‘ਚ ਬਦਲਾਅ ਕੀਤਾ ਹੈ, ਹੁਣ ਫੌਜ ‘ਚ ਭਰਤੀ ਲਈ ਪਹਿਲਾਂ ਲਿਖਤੀ ਪ੍ਰੀਖਿਆ ਹੋਵੇਗੀ ਅਤੇ ਉਸ ਤੋਂ ਬਾਅਦ ਹੀ ਜ਼ਮੀਨੀ ਟੈਸਟ ਲਿਆ ਜਾਵੇਗਾ। ਜਿਆਦਾਤਰ ਲਿਖਤੀ ਟੈਸਟ ਦੇ ਕੇ ਹੀ ਨੌਜਵਾਨ ਫੌਜ ‘ਚ ਭਰਤੀ ਦੀ ਪ੍ਰਕਿਰਿਆ ‘ਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਗਰਾਊਂਡ ਟੈਸਟ ਤੋਂ ਬਾਅਦ ਮੈਰਿਟ ਟੈਸਟ ਲਿਆ ਜਾਵੇਗਾ। ਦੱਸ ਦੇਈਏ ਕਿ ਫੌਜ ਵਿੱਚ ਭਰਤੀ ਲਈ ਪ੍ਰਕਿਰਿਆ 16 ਫਰਵਰੀ ਤੋਂ ਸ਼ੁਰੂ ਹੋ ਚੁੱਕੀ ਹੈ, ਜਿਸ ਵਿੱਚ 6 ਜ਼ਿਲ੍ਹਿਆਂ ਦੇ ਨੌਜਵਾਨ ਭਾਗ ਲੈ ਸਕਦੇ ਹਨ, ਜਿਨ੍ਹਾਂ ਵਿੱਚ ਮਾਨਸਾ ਪਟਿਆਲਾ, ਫਤਹਿਗੜ੍ਹ ਸਾਹਿਬ, ਮਾਲੇਰਕੋਟਲਾ, ਸੰਗਰੂਰ ਅਤੇ ਬਰਨਾਲਾ।
ਅਗਨੀਪਥ : ਕੇਂਦਰ ਸਰਕਾਰ ਨੇ ਭਰਤੀ ਨਿਯਮਾਂ ‘ਚ ਕੀਤਾ ਵਾਧਾ

Comment here