ਸਿਆਸਤਖਬਰਾਂਚਲੰਤ ਮਾਮਲੇ

“ਅਖੰਡ ਭਾਰਤ” ਦਾ ਸੱਦਾ ਦੇਣ ਦਾ ਸਮਾਂ ਆ ਗਿਆ-ਭਾਗਵਤ

ਬਕਸਰ-ਬਿਹਾਰ ਦੇ ਬਕਸਰ ਵਿਚ ਭਾਜਪਾ ਦੇ ਸੰਸਦ ਮੈਂਬਰ ਅਤੇ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਵੱਲੋਂ ਕਰਵਾਏ ਗਏ ਇੱਕ ਸਮਾਗਮ ‘ਮੁਝਮੇ ਰਾਮ – ਸਨਾਤਨ ਸੰਸਕ੍ਰਿਤੀ ਸਮਾਗਮ’ ਵਿੱਚ ਹਿੰਦੂ ਧਾਰਮਿਕ ਨੇਤਾਵਾਂ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਅਤੇ ਗਲਵਾਨ ਵਿੱਚ ਚੀਨ ਵੱਲੋਂ ਕਬਜ਼ਾ ਕੀਤੇ ਗਏ ਇਲਾਕੇ ਨੂੰ “ਆਜ਼ਾਦ” ਕਰਨ ਦੀ ਮੰਗ ਕੀਤੀ। ਜਿਸ ਨੂੰ ਲੈ ਕੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਸਾਵਧਾਨ ਰਹਿਣ ਦਾ ਸੱਦਾ ਦਿੱਤਾ ਅਤੇ ਲੋਕਾਂ ਨੂੰ “ਹੋਸ਼ ਵਿੱਚ ਰਹਿਣ” ਲਈ ਕਿਹਾ ਹੈ।
ਦਰਅਸਲ 7 ਨਵੰਬਰ ਤੋਂ ਸ਼ੁਰੂ ਹੋ ਕੇ 15 ਨਵੰਬਰ ਤੱਕ ਚੱਲੇ ਇਸ ਪ੍ਰੋਗਰਾਮ ਦੇ ਦੂਜੇ ਦਿਨ ਮੁੱਖ ਮਹਿਮਾਨ ਭਾਗਵਤ ਨੇ ਕਿਹਾ ਕਿ ਸੰਤਾਂ ਦੀਆਂ ਮਨੋਕਾਮਨਾਵਾਂ ਹਮੇਸ਼ਾ ਪੂਰੀਆਂ ਹੁੰਦੀਆਂ ਹਨ ਪਰ ਮਨੁੱਖ ਦਾ ਕੰਮ ਕੰਮ ਕਰਨਾ ਹੈ।“ਸਾਡਾ ਕੰਮ ਕਰੋ ਨਾਅਰਾ ਉਤਸ਼ਾਹ ਦਾ ਵਿਸ਼ਾ ਹੈ। ਜੋਸ਼ ਮੈਂ ਨਹੀਂ, ਜ਼ਰਾ ਹੋਸ਼ ਮੈਂ ਆ ਜਾਏ।
ਇਹ ਸਮਾਗਮ ਰਾਮ ਕਰਮਭੂਮੀ ਨਿਆਸ ਚੌਬੇ ਵੱਲੋਂ ਸਥਾਪਤ ਇੱਕ ਟਰੱਸਟ ਵੱਲੋਂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਦੇ ਵਿੱਚ ਨੌਂ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਪੰਜ ਰਾਜਾਂ ਦੇ ਰਾਜਪਾਲਾਂ ਵੱਲੋਂ ਸ਼ਿਰਕਤ ਕਰਨ ਦੀ ਸੰਭਾਵਨਾ ਹੈ।
ਮੋਹਨ ਭਾਗਵਤ ਨੇ ਧਾਰਮਿਕ ਆਗੂ ਰਾਮਭਦਰਾਚਾਰੀਆ ਦੇ ਕਹਿਣ ਤੋਂ ਬਾਅਦ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਰਕਾਰ ਲਈ “ਅਖੰਡ ਭਾਰਤ” ਦਾ ਸੱਦਾ ਦੇਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਿੰਦੂਆਂ ਨੂੰ ਅਯੁੱਧਿਆ ਵਾਂਗ ਕ੍ਰਿਸ਼ਨ ਜਨਮ ਭੂਮੀ ਅਤੇ ਕਾਸ਼ੀ ਵਿੱਚ “ਪੂਰੇ ਅਧਿਕਾਰ” ਪੂਜਾ ਦੇ ਸਥਾਨਾਂ ਦੇ ਮਿਲਣੇ ਚਾਹੀਦੇ ਹਨ।ਇੱਕ ਧਾਰਮਿਕ ਆਗੂ ਨੇ ਕਿਹਾ ਕਿ “ਮੈਨੂੰ ਬਹੁਤ ਦੁੱਖ ਹੁੰਦਾ ਹੈ ਜਦੋਂ ਮੈਂ ਦੇਖਦਾ ਹਾਂ ਕਿ ਸਾਡਾ ਅੱਧਾ ਕਸ਼ਮੀਰ ਪਾਕਿਸਤਾਨ ਦੇ ਕੋਲ ਹੈ। ਉਹ ਇਸ ਨੂੰ ਪੀਓਕੇ ਕਹਿੰਦੇ ਹਨ। ਇਹ ਦੁੱਖ ਦੀ ਗੱਲ ਹੈ ਕਿ ਚੀਨ ਨੇ ਗਲਵਾਨ ਵਿੱਚ ਸਾਡੀ ਜ਼ਮੀਨ ਉੱਤੇ ਕਬਜ਼ਾ ਕਰ ਲਿਆ ਹੈ। ਸਰਕਾਰ ਨੂੰ ਇਹ ਸਭ ਵਾਪਸ ਲੈਣਾ ਚਾਹੀਦਾ ਹੈ”।

Comment here