ਅਪਰਾਧਸਿਆਸਤਖਬਰਾਂ

ਅਕਾਲ ਤਖਤ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਦੇ ਘਰੋਂ ਵਿਸਫੋਟਕ ਬਰਾਮਦ

ਪੁੱਤ ਗੁਰਮੁਖ ਸਿੰਘ ਨੂੰ ਕੀਤਾ ਗਿਆ ਗ੍ਰਿਫਤਾਰ

ਜਲੰਧਰ-ਅਕਾਲ ਤਖਤ ਦੇ ਸਾਬਕਾ ਜੱਥੇਦਾਰ ਜਸਬੀਰ ਸਿੰਘ ਰੋਡੇ ਦੀ ਜਲੰਧਰ ਵਿਚਲੀ ਰਿਹਾਇਸ਼ ਉਤੇ ਐਨਆਈਏ ਅਤੇ ਆਈਬੀ ਵੱਲੋਂ ਇੱਕ ਆਪ੍ਰੇਸ਼ਨ ਤਹਿਤ ਰੇਡ ਕਰਕੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ। ਰੋਡੇ ਦੇ ਪੁੱਤ ਗੁਰਮੁਖ ਸਿੰਘ ਨੂੰ ਹਿਰਾਸਤ ਚ ਲੈ ਲਿਆ ਗਿਆ। ਪਿਛਲੇ ਦਿਨੀਂ ਅੰਮ੍ਰਿਤਸਰ ’ਚ ਬਰਾਮਦ ਕੀਤੇ ਗਏ ਟਿਫਨ ਬੰਬ ਦੇ ਤਾਰ ਜਲੰਧਰ ਨਾਲ ਜੁੜੇ ਪਾਏ ਗਏ ਹਨ ਇਸ ਦੇ ਨਾਲ ਹੀ ਪਾਕਿਸਤਾਨ ਦਾ ਕੁਨੈਕਸ਼ਨ ਵੀ ਸਾਹਮਣੇ ਆਇਆ ਹੈ।  ਮੌਕੇ ਤੋਂ ਪੁਲਸ ਨੂੰ ਚਾਰ ਹੈਂਡ ਗ੍ਰੇਨੇਡ, ਇਕ ਟਿਫਨ ਬੰਬ ਆਰ. ਡੀ. ਐੱਕਸ ਵੀ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਗੁਰਮੁਖ ਸਿੰਘ ਦਾ ਪਿਤਾ ਜਸਬੀਰ ਸਿੰਘ ਰੋਡੇ ਪਹਿਲਾਂ ਅੱਤਵਾਦੀ ਮਾਮਲਿਆਂ ’ਚ ਵਿਵਾਦਤ ਰਿਹਾ ਹੈ। ਹਾਲ ਹੀ ’ਚ ਇਨ੍ਹਾਂ ਦੇ ਘਰ ’ਤੇ ਐੱਨ. ਆਈ. ਏ. ਨੇ ਵੀ ਨੋਟਿਸ ਭੇਜਿਆ ਸੀ। ਖ਼ਬਰ ਮਿਲੀ ਹੈ ਕਿ ਅੰਮ੍ਰਿਤਸਰ ’ਚ ਜੋ ਟਿਫਨ ਬੰਬ ਮਿਲਿਆ ਸੀ, ਉਨ੍ਹਾਂ ’ਚ ਕੁਝ ਲੋਕਾਂ ਦੀ ਗ੍ਰਿਫ਼ਤਾਰੀ ਹੋਈ ਸੀ, ਜਿਨ੍ਹਾਂ ਨੇ ਜਲੰਧਰ ਦੇ ਇਸ ਨੌਜਵਾਨ ਦਾ ਨਾਂ ਲਿਆ ਸੀ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਕਪੂਰਥਲਾ ਪੁਲਸ ਨੇ ਗਗਨਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ 73-ਬੀ, ਗਲੀ ਨੰਬਰ 02 ਗੁਰੂਨਾਨਕ ਪੁਰਾ ਫਗਵਾੜਾ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਕੋਲੋਂ ਇਕ ਨਾਜਾਇਜ਼ ਪਿਸਤੌਲ ਬਰਾਮਦ ਕੀਤਾ। ਪੁੱਛਗਿੱਛ ਦੌਰਾਨ ਗਗਨ ਨੇ ਖ਼ੁਲਾਸਾ ਕੀਤਾ ਕਿ ਉਸ ਕੋਲੋਂ ਬਰਾਮਦ ਕੀਤਾ ਗਿਆ ਪਿਸਤੌਲ ਹਥਿਆਰਾਂ ਦੀ ਵੱਡੀ ਖੇਪ ਦਾ ਹਿੱਸਾ ਸੀ, ਜੋ ਕਿ ਸਰਹੱਦ ਪਾਰੋਂ ਪਿਛਲੇ ਕੁਝ ਮਹੀਨਿਆਂ ਵਿੱਚ ਡਰੋਨ ਰਾਹੀਂ ਭੇਜੀ ਗਈ ਸੀ। ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਖੇਪ ਦਾ ਵੱਡਾ ਹਿੱਸਾ ਜਲੰਧਰ ਦੇ ਗੁਰਮੁਖ ਸਿੰਘ ਨੇ ਲੁਕਾਇਆ ਸੀ। ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਟੀਮਾਂ ਨੇ ਤੁਰੰਤ ਗੁਰਮੁਖ ਸਿੰਘ ਦੇ ਘਰ ਛਾਪਾ ਮਾਰਿਆ ਅਤੇ ਉਸ ਨੂੰ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ 2 ਜ਼ਿੰਦਾ ਹੈਂਡ ਗ੍ਰਨੇਡ, 1 ਡੈਟੋਨੇਟਰ ਦਾ ਡੱਬਾ, 2 ਐਕਸ ਟਿਊਬ, ਇਕ ਉੱਚ ਵਿਸਫੋਟਕ ਪੀਲੀ ਤਾਰ (ਪਾਕਿਸਤਾਨੀ), ਲਗਭਗ 3.75 ਲੱਖ ਰੁਪਏ ਭਾਰਤੀ ਕਰੰਸੀ ਬਰਾਮਦ ਕੀਤੀ , ਇਕ ਲਾਇਸੈਂਸਸ਼ੁਦਾ ਹਥਿਆਰ .45 ਬੋਰ, 14 ਭਾਰਤੀ ਪਾਸਪੋਰਟ, ਇਕ .30 ਪਿਸਤੌਲ, 2 ਮੈਗਜ਼ੀਨਾਂ ਸਮੇਤ, 5 ਜ਼ਿੰਦਾ ਗੋਲ਼ੀਆਂ ਉਸ ਦੇ ਕਬਜ਼ੇ ਵਿੱਚੋਂ।  ਇਕ ਜ਼ਿੰਦਾ ਟਿਫਨ ਬੰਬ ਅਤੇ ਹੋਰ ਵਿਸਫੋਟਕ ਸਮੱਗਰੀ ਬੱਸ ਸਟੈਂਡ ਜਲੰਧਰ ਦੇ ਨੇੜੇ ਉਸ ਦੇ ਦਫ਼ਤਰ ਵਿੱਚ ਲੁਕਾਈ ਹੋਈ ਸੀ।ਸੁਰਖਿਆ ਟੀਮਾਂ ਨੇ ਤੁਰੰਤ ਗੁਰਮੁਖ ਸਿੰਘ ਦੇ ਦਫ਼ਤਰ ‘ਤੇ ਛਾਪਾ ਮਾਰਿਆ ਅਤੇ ਤਲਾਸ਼ੀ ਦੌਰਾਨ ਉਥੋਂ 3 ਜ਼ਿੰਦਾ ਹੈਂਡ ਗ੍ਰੇਨੇਡ, 1 ਟਿਫਨ ਬੰਬ, 4 ਪਿਸਤੌਲ ਮੈਗਜ਼ੀਨ ਅਤੇ ਪੈਕੇਜਿੰਗ ਸਮਗਰੀ ਬਰਾਮਦ ਕੀਤੀ।  ਹੁਣ ਤੱਕ ਕੀਤੀ ਗਈ ਮੁੱਢਲੀ ਪੜਤਾਲ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਖੇਪ ਆਈ. ਐੱਸ. ਆਈ. ਐੱਫ. ਅਤੇ ਪਾਕਿਸਤਾਨ ਆਧਾਰਿਤ ਖ਼ਾਲਿਸਤਾਨ ਪੱਖੀ ਅੱਤਵਾਦੀ ਸਮੂਹਾਂ ਦੁਆਰਾ ਭੇਜੀ ਗਈ ਇਕ ਵੱਡੀ ਖੇਪ ਦਾ ਹਿੱਸਾ ਸੀ, ਜਿਸ ਵਿੱਚ ਆਈ. ਐੱਸ. ਵਾਈ. ਐੱਫ. ਵੀ ਸ਼ਾਮਲ ਸੀ, ਜੋ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਵਿੱਚ ਪੰਜਾਬ ਵਿੱਚ ਕਈ ਅੱਤਵਾਦੀ ਹਮਲੇ ਕਰਨ ਅਤੇ ਸੂਬੇ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨਾ। ਇਸ ਸਬੰਧ ਵਿੱਚ, ਕਪੂਰਥਲਾ ਪੁਲਸ ਨੇ ਗੁਰਮੁਖ ਸਿੰਘ ਅਤੇ ਗਗਨਦੀਪ ਸਿੰਘ ਦੇ ਵਿਰੁੱਧ ਗੈਰਕਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967, ਦੀ ਧਾਰਾ 13,16,17,18,18B, 20, ਵਿਸਫੋਟਕ ਪਦਾਰਥ (ਸੋਧ) ਐਕਟ, 2001 ਦੇ 4,5 ਅਤੇ ਅਸਲਾ ਐਕਟ ਦੇ 25,27,54, 59 ਦੇ ਤਹਿਤ ਐੱਫ. ਆਈ. ਆਰ. ਨੰਬਰ 92 ਮਿਤੀ 20/08/2021 ਥਾਣਾ  ਸਦਰ, ਫਗਵਾੜਾ ਵਿਖੇ ਦਰਜ ਕੀਤੀ ਹੈ।  ਯਾਦ ਰਹੇ 8 ਅਗਸਤ ਨੂੰ ਅਮ੍ਰਿਤਸਰ (ਦਿਹਾਤੀ) ਪੁਲਸ ਨੇ ਪਿੰਡ ਡਾਲੇਕੇ, ਥਾਣਾ ਲੋਪੋਕੇ ਤੋਂ ਇਕ ਅਜਿਹਾ ਹੀ ਦਿੱਖਣ ਵਾਲਾ ਆਧੁਨਿਕ ਟਿਫਨ ਬੰਬ ਵੀ ਬਰਾਮਦ ਕੀਤਾ ਸੀ। ਇਸ ਟਿਫਨ ਬੰਬ ਵਿੱਚ ਆਰ. ਡੀ. ਐੱਕਸ. ਸਥਾਪਤ ਕੀਤਾ ਗਿਆ ਸੀ ਅਤੇ ਇਸ ਵਿੱਚ 3 ਵੱਖੋ-ਵੱਖਰੇ ਟਰਿੱਗਰ ਵਿਧੀ ਸਨ, ਜਿਨ੍ਹਾਂ ਵਿੱਚ ਸਵਿਚ, ਚੁੰਬਕੀ ਅਤੇ ਕਾਰਜਸ਼ੀਲ ਲਚਕਤਾ ਲਈ ਸਪਰਿੰਗ ਸ਼ਾਮਲ ਸਨ। ਉਪਰੋਕਤ ਮਾਮਲੇ ਦੀ ਹੋਰ ਪੜਤਾਲ ਜਾਰੀ ਹੈ। ਇਹ ਵੀ ਪਤਾ ਲਗਿਆ ਹੈ ਕਿ ਛਾਪਾ ਮਾਰਨ ਵੇਲੇ ਜਥੇਦਾਰ ਰੋਡੇ ਘਰ ਵਿੱਚ ਹੀ ਸੀ, ਉਨ੍ਹਾਂ ਦੀ ਹਾਲ ਹੀ ਵਿੱਚ ਸਰਜਰੀ ਹੋਈ ਹੈ।  ਰੋਡੇ ਨੇ ਸਪਸ਼ਟੀਕਰਨ ਦਿੱਤਾ ਕਿ ਜਾਂਚ ਏਜੰਸੀਆਂ ਉਸ ਦੇ ਪੁੱਤਰ ਨੂੰ ਨਾਲ ਲੈ ਗਈਆਂ ਹਨ ਪਰ ਉਨ੍ਹਾਂ ਦੇ ਘਰ ਵਿੱਚੋਂ ਆਈਈਡੀ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਸ ਦੇ ਪੁੱਤਰ ਨੂੰ ਝੂਠਾ ਫਸਾਇਆ ਜਾ ਰਿਹਾ ਹੈ।

Comment here