ਮੁਹਾਲੀ-ਡਰੱਗਜ਼ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਮਜੀਠੀਆ ਉਤੇ ਮੁਹਾਲੀ ਵਿਚ ਦਰਜ ਹੋਈ ਐੱਫ.ਆਈ.ਆਰ ਦੇ ਵਿਰੋਧ ਵਿਚ ਨਾਭਾ ਯੂਥ ਅਕਾਲੀ ਦਲ ਅਤੇ ਅਕਾਲੀ ਦਲ ਵੱਲੋਂ ਕਾਂਗਰਸ ਪੰਜਾਬ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਬਬਲੂ ਖੋਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਆਪਣੀਆਂ ਨਾਕਾਮੀਆਂ ਛੁਪਾਉਣ ਵਾਸਤੇ ਮਾੜੀਆਂ ਹਰਕਤਾਂ ਉਤੇ ਉਤਰ ਆਈ ਹੈ। ਰਾਤੋਂ ਰਾਤ ਬਿਕਰਮ ਮਜੀਠੀਆ ਉਤੇ ਐਫ.ਆਈ.ਆਰ ਲਾਂਚ ਕਰ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਜਦੋਂ ਉੱਚ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਗਈ ਸੀ ਤਾਂ ਬਿਕਰਮ ਮਜੀਠੀਆ ਦੀ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਨਹੀਂ ਪਾਈ ਗਈ ਸੀ ਪਰ ਹੁਣ ਕਾਂਗਰਸ ਦੇ ਦਬਾਅ ਹੇਠ ਇਹ ਐਫ.ਆਈ.ਆਰ ਕੀਤੀ ਹੈ। ਇਹ ਇੱਕ ਚੁਣਾਵੀ ਸਟੰਟ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਨਾਭਾ ਦੇ ਹਲਕਾ ਇੰਚਾਰਜ ਕਬੀਰ ਦਾਸ ਨੇ ਕਿਹਾ ਕਿ ਸਰਕਾਰ ਆਪਣੀਆਂ ਨਾਕਾਮੀਆਂ ਛੁਪਾ ਰਹੀ ਹੈ, ਜਿਸ ਕਰ ਕੇ ਕਾਂਗਰਸ ਸਰਕਾਰ ਵੱਲੋਂ ਝੂਠੇ ਪਰਚੇ ਕਰ ਕੇ ਇਹ ਆਪਣੀ ਪਿੱਠ ਥਪਥਪਾ ਰਹੀ ਹੈ, ਕਿਉਂਕਿ ਸਾਰੇ ਹੀ ਮਹਿਕਮਿਆਂ ਦੇ ਕਾਮੇ ਸੜਕਾਂ ਉਤੇ ਉਤਰ ਕੇ ਆਪਣਾ ਹੱਕ ਮੰਗ ਰਹੇ ਹਨ ਪਰ ਕਾਂਗਰਸ ਸਰਕਾਰ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਬੇਰੁਜ਼ਗਾਰ ਨੌਜਵਾਨ ਸੜਕਾਂ ਉਤੇ ਰੁਲ ਰਹੇ ਹਨ ਅਤੇ ਲਾਠੀਆਂ ਖਾਣ ਲਈ ਮਜਬੂਰ ਹਨ।
Comment here