ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਅਕਾਲੀਆਂ-ਕਾਂਗਰਸੀਆਂ ਦੀ ਲੜਾਈ ’ਚ ਗੋਲੀ ਚੱਲੀ, ਕਾਂਗਰਸੀ ਜ਼ਖਮੀ

ਭਿੱਖੀਵਿੰਡ : ਪੰਜਾਬ ਚੋਣਾਂ ’ਚ ਪਾਰਟੀਆਂ ’ਚ ਇਸ ਵਾਰ ਕਾਫ਼ੀ ਤਨਾਹ ਵਧਦਾ ਨਜ਼ਰ ਆ ਰਿਹਾ ਹੈ। ਅਕਾਲੀ ਅਤੇ ਕਾਂਗਰਸੀ ਸਮਰਥਕ ਵਿਚ ਝਗੜਾ ਹੋਣ ਤੋਂ ਬਾਅਦ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਖੇਮਕਰਨ ਹਲਕੇ ਦੇ ਪਿੰਡ ਬਾਸਰਕੇ ਵਿਖੇ ਗਲੀ ਵਿਚ ਝੰਡੇ ਤੇ ਪੋਸਟਰ ਲਗਾਉਣ ਨੂੰ ਲੈਕੇ ਕਾਂਗਰਸੀਆਂ ਅਤੇ ਅਕਾਲੀ ਸਮਰਥਕਾਂ ਵਿੱਚ ਝਗੜਾ ਹੋ ਗਿਆ। ਉਸ ਤੋਂ ਬਾਅਦ ਅਕਾਲੀ ਸਮਰਥਕਾਂ ਵੱਲੋਂ ਕਥਿਤ ਤੌਰ ਤੇ ਚਲਾਈ ਗੋਲੀ ਨਾਲ ਕਾਂਗਰਸੀ ਸਮਰਥਕ ਜ਼ਖਮੀ ਹੋ ਗਿਆ।ਜਿਸ ਨੂੰ ਸੁਰਸਿੰਘ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਜਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਬਾਸਰਕੇ ਜੌ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਸਬੰਧਤ ਹੈ ਦੀ ਕਾਂਗਰਸ ਪਾਰਟੀ ਨਾਲ ਸਬੰਧਤ ਇਸੇ ਪਿੰਡ ਦੇ ਬਲਬੀਰ ਸਿੰਘ ਪੁੱਤਰ ਦਿਆਲ ਸਿੰਘ ਨਾਲ ਗਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਝੰਡੇ ਲਗਾਉਣ ਅਤੇ ਪੋਸਟਰ ਚਿਪਕਾਉਣ ਦੇ ਮਾਮਲੇ ਨੂੰ ਲੈ ਕੇ ਬਹਿਸ ਹੋ ਗਈ। ਉਪਰੋਕਤ ਬਲਬੀਰ ਸਿੰਘ ਵੱਲੋਂ ਵਿਰੋਧ ਕਰਨ ‘ਤੇ ਸੁਖਜਿੰਦਰ ਸਿੰਘ ਨੇ ਪਿਸਤੌਲ ਨਾਲ ਕਥਿਤ ਤੌਰ ਤੇ 3 ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਇੱਕ ਗੋਲੀ ਬਲਬੀਰ ਸਿੰਘ ਦੀ ਲੱਤ ਵਿੱਚ ਲੱਗੀ। ਥਾਣਾ ਖਾਲੜਾ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Comment here