ਮੁੰਬਈ-ਖਾਨ ਫੈਕਟਰ ਹਮੇਸ਼ਾ ਬਾਲੀਵੁੱਡ ‘ਤੇ ਹਾਵੀ ਰਿਹਾ ਹੈ। ਪਰ ਇਸ ਵਾਰ ਕੁਝ ਵੱਖਰਾ ਹੋਇਆ ਹੈ। ਇਸ ਵਾਰ ਇਕੱਲੇ ਅਕਸ਼ੈ ਕੁਮਾਰ ਹੀ ਬਾਲੀਵੁੱਡ ਦੇ ਤਿੰਨ ਮਸ਼ਹੂਰ ਖਾਨਾਂ ਨੂੰ ਪਛਾੜਦੇ ਨਜ਼ਰ ਆ ਰਹੇ ਹਨ। ਅਕਸ਼ੇ ਕੁਮਾਰ ਬਾਲੀਵੁੱਡ ਦੇ ਇਕਲੌਤੇ ਅਜਿਹੇ ਸੁਪਰਸਟਾਰ ਹਨ ਜਿਨ੍ਹਾਂ ਦੀਆਂ ਹਰ ਸਾਲ 3 ਤੋਂ 4 ਫਿਲਮਾਂ ਰਿਲੀਜ਼ ਹੁੰਦੀਆਂ ਹਨ। ਪਿਛਲੇ ਸਾਲ ਕੋਰੋਨਾ ਕਾਰਨ ਦੇਸ਼ ‘ਵਿਚ ਲਾਕਡਾਊਨ ਸੀ ਅਤੇ ਜਦੋਂ ਇਸ ਲਾਕਡਾਊਨ ਤੋਂ ਬਾਅਦ ਪਹਿਲੀ ਵਾਰ ਸਿਨੇਮਾ ਹਾਲ ਖੁੱਲ੍ਹੇ ਤਾਂ ਅਕਸ਼ੇ ਕੁਮਾਰ ਦੀ ਪਹਿਲੀ ਫਿਲਮ ਸੂਰਜਵੰਸ਼ੀ ਰਿਲੀਜ਼ ਹੋਈ ਸੀ।ਇਹ ਫਿਲਮ ਲੰਬੇ ਸਮੇਂ ਬਾਅਦ ਸਿਨੇਮਾਘਰਾਂ ਵਿੱਚ ਖੁੱਲ੍ਹੀ ਜੋ ਦਰਸ਼ਕਾਂ ਨੂੰ ਲਿਆਉਣ ਵਿੱਚ ਸਫਲ ਰਹੀ। ਸਾਲ 2022 ‘ਚ ਵੀ ਅਕਸ਼ੈ ਦੀਆਂ ਹੁਣ ਤਕ ਦੋ ਫਿਲਮਾਂ ਰਿਲੀਜ਼ ਹੋ ਚੁੱਕੀਆਂ ਹਨ। ਜਿਸ ਵਿੱਚ ਬੱਚਨ ਪਾਂਡੇ ਅਤੇ ਸਮਰਾਟ ਪ੍ਰਿਥਵੀਰਾਜ ਸ਼ਾਮਲ ਹਨ।
ਵੈਸੇ ਤਾਂ ਖਿਲਾੜੀ ਕੁਮਾਰ ਦੀਆਂ ਫਿਲਮਾਂ ਇਨ੍ਹੀਂ ਦਿਨੀਂ ਬਾਕਸ ਆਫਿਸ ‘ਤੇ ਕੁਝ ਖਾਸ ਕਮਾਲ ਨਹੀਂ ਦਿਖਾ ਪਾ ਰਹੀਆਂ ਹਨ। ਬਾਕਸ ਆਫਿਸ ‘ਤੇ ਅਕਸ਼ੈ ਦੀਆਂ ਕਈ ਫਿਲਮਾਂ ਫਲਾਪ ਹੋਣ ਤੋਂ ਬਾਅਦ ਵੀ, ਅਭਿਨੇਤਾ ਦੀ ਪ੍ਰਸਿੱਧੀ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਵਿਚਕਾਰ ਬਰਕਰਾਰ ਹੈ।ਇਹੀ ਕਾਰਨ ਹੈ ਕਿ ਅਕਸ਼ੈ ਕੁਮਾਰ ਮਈ ਮਹੀਨੇ ਲਈ ਓਮੈਕਸ ਮੀਡੀਆ ਦੀ ਸਭ ਤੋਂ ਮਸ਼ਹੂਰ ਪੁਰਸ਼ ਸਿਤਾਰਿਆਂ ਦੀ ਸੂਚੀ ਵਿੱਚ ਸਿਖਰ ‘ਤੇ ਬਣੇ ਹੋਏ ਹਨ। ਅਕਸ਼ੇ ਕੁਮਾਰ ਨੇ ਲੋਕਪ੍ਰਿਅਤਾ ਦੇ ਸਿਖਰ ‘ਤੇ ਆਪਣਾ ਸਿੱਕਾ ਜਮਾਇਆ ਹੈ। ਅਕਸ਼ੈ ਨੇ ਸ਼ਾਹਰੁਖ ਖਾਨ, ਸਲਮਾਨ ਖਾਨ, ਆਮਿਰ ਖਾਨ ਅਤੇ ਰਿਤਿਕ ਰੋਸ਼ਨ ਨੂੰ ਪਿੱਛੇ ਛੱਡਦੇ ਹੋਏ ਇਸ ਸੂਚੀ ‘ਚ ਪਹਿਲੇ ਨੰਬਰ ‘ਤੇ ਕਬਜ਼ਾ ਕਰ ਲਿਆ ਹੈ। ਇਸ ਤੋਂ ਇਲਾਵਾ, ਅਕਸ਼ੈ ਆਉਣ ਵਾਲੇ ਕਈ ਮਹੀਨਿਆਂ ਤਕ ਇਸ ਸੂਚੀ ਵਿੱਚ ਸਿਖਰ ‘ਤੇ ਰਹਿ ਸਕਦੇ ਹਨ।
ਅਕਸ਼ੈ ਕੁਮਾਰ ਕੋਲ ਇਨ੍ਹੀਂ ਦਿਨੀਂ ਕਈ ਫਿਲਮਾਂ ਹਨ। ਉਹ ਜਲਦ ਹੀ ਆਨੰਦ ਐੱਲ ਰਾਏ ਦੀ ਫਿਲਮ ‘ਰਕਸ਼ਾ ਬੰਧਨ’ ‘ਚ ਨਜ਼ਰ ਆਵੇਗਾ। ਇਸ ਫਿਲਮ ‘ਚ ਉਨ੍ਹਾਂ ਨਾਲ ਭੂਮੀ ਪੇਡਨੇਕਰ ਵੀ ਨਜ਼ਰ ਆਵੇਗੀ। ਇਸ ਤੋਂ ਬਾਅਦ ‘ਰਾਮ ਸੇਤੂ’ ਅਕਸ਼ੈ ਕੁਮਾਰ ਦੀ ਫਿਲਮ ਲਿਸਟ ਵਿਚ ਹੈ। ਜਿਸ ਵਿੱਚ ਉਹ ਜੈਕਲੀਨ ਫਰਨਾਂਡੀਜ਼ ਅਤੇ ਨੁਸਰਤ ਭਰੂਚਾ ਦੇ ਨਾਲ ਨਜ਼ਰ ਆਵੇਗਾ। ਇਨ੍ਹਾਂ ਦੋਵਾਂ ਫਿਲਮਾਂ ਤੋਂ ਇਲਾਵਾ ਅਕਸ਼ੇ ਕੋਲ ਇਮਰਾਨ ਹਾਸ਼ਮੀ ਨਾਲ ਫਿਲਮ ‘ਸੈਲਫੀ’ ਵੀ ਹੈ। ਇਸ ਦੇ ਨਾਲ ਹੀ ਉਹ ਟਾਈਗਰ ਸ਼ਰਾਫ ਨਾਲ ‘ਬੜੇ ਮੀਆਂ ਛੋਟੇ ਮੀਆਂ’ ਵਿਚ ਵੀ ਨਜ਼ਰ ਆਉਣਗੇ।
Comment here