ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਪੈਗੰਬਰ ਮੁਹੰਮਦ ਖਿਲਾਫ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਵਿਵਾਦ ਭਖਿਆ

ਅੱਜ ਜੁਮੇ ਦੀ ਨਮਾਜ਼ ਮਗਰੋਂ ਕਈ ਸ਼ਹਿਰਾਂ ‘ਚ ਪ੍ਰਦਰਸ਼ਨ

ਨੂਪੁਰ ਸ਼ਰਮਾ ਤੇ ਨਵੀਨ ਜਿੰਦਲ ਨੂੰ ਗ੍ਰਿਫਤਾਰ ਕਰਨ ਦੀ ਮੰਗ
ਨਵੀਂ ਦਿੱਲੀ-ਭਾਜਪਾ ਨੇਤਾ ਨੂਪੁਰ ਸ਼ਰਮਾ ਤੇ ਨਵੀਨ ਜਿੰਦਲ ਵਲੋਂ ਪੈਗੰਬਰ ਮੁਹੰਮਦ ਖਿਲਾਫ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਮੁਸਲਿਮ ਭਾਈਚਾਰੇ ‘ਚ ਗੁੱਸੇ ਲਹਿਰ ਜਾਰੀ ਹੈ। ਭਾਰਤ ਦੇ ਕਈ ਸ਼ਹਿਰਾਂ ‘ਚ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਪ੍ਰਦਰਸ਼ਨ ਜਾਰੀ ਹਨ। ਇਸੇ ਸਿਲਸਿਲੇ ਵਿੱਚ ਦਿੱਲੀ, ਕੋਲਕਾਤਾ, ਹੈਦਰਾਬਾਦ ਅਤੇ ਹਾਵੜਾ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਦੇ ਸਹਾਰਨਪੁਰ, ਲਖਨਊ ਅਤੇ ਪ੍ਰਯਾਗਰਾਜ ਵਿੱਚ ਵੀ ਪ੍ਰਦਰਸ਼ਨ ਹੋ ਰਹੇ ਹਨ। ਜ਼ਿਆਦਾਤਰ ਮਸਜਿਦਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।
ਭਾਈਚਾਰੇ ਦੀ ਮੰਗ ਹੈ ਕਿ ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਇਸੇ ਸਿਲਸਿਲੇ ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਜਾਮਾ ਮਸਜਿਦ ਦੇ ਬਾਹਰ ਪ੍ਰਦਰਸ਼ਨ ਚੱਲ ਰਿਹਾ ਹੈ। ਹਾਲਾਂਕਿ, ਸ਼ਾਹੀ ਇਮਾਮ ਨੇ ਕਿਹਾ, ‘ਇਸ ਤਰ੍ਹਾਂ ਦੇ ਕਿਸੇ ਵਿਰੋਧ ਦਾ ਐਲਾਨ ਨਹੀਂ ਕੀਤਾ ਗਿਆ ਸੀ।’ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਜਾਮਾ ਮਸਜਿਦ ਦੇ ਬਾਹਰ ਲੋਕਾਂ ਨੇ ਨੂਪੁਰ ਸ਼ਰਮਾ ਅਤੇ ਹੋਰਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਸਥਿਤੀ ਨੂੰ ਕਾਬੂ ਹੇਠ ਕਰਨ ਲਈ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਹੈ।
ਡੀਸੀਪੀ ਸ਼ਵੇਤਾ ਚੌਹਾਨ ਨੇ ਕਿਹਾ, ‘ਜਾਮਾ ਮਸਜਿਦ ‘ਚ ਨਮਾਜ਼ ਲਈ ਕਰੀਬ 1500 ਲੋਕ ਇਕੱਠੇ ਹੋਏ ਸਨ। ਨਮਾਜ਼ ਤੋਂ ਬਾਅਦ ਕਰੀਬ 300 ਲੋਕ ਬਾਹਰ ਆ ਗਏ ਅਤੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। 10-15 ਮਿੰਟਾਂ ‘ਚ ਹੀ ਅਸੀਂ ਸਥਿਤੀ ‘ਤੇ ਕਾਬੂ ਪਾ ਲਿਆ। ਬਿਨਾਂ ਮਨਜ਼ੂਰੀ ਤੋਂ ਸੜਕ ‘ਤੇ ਧਰਨਾ ਦਿੱਤਾ ਜਾ ਰਿਹਾ ਸੀ, ਇਸ ਲਈ ਕਾਨੂੰਨੀ ਕਾਰਵਾਈ ਕਰਾਂਗੇ।
ਪ੍ਰਯਾਗਰਾਜ ‘ਚ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਲੋਕਾਂ ਨੇ ਨੂਪੁਰ ਸ਼ਰਮਾ ਖਿਲਾਫ ਪ੍ਰਦਰਸ਼ਨ ਕੀਤਾ। ਇਸ ਦੌਰਾਨ ਲੋਕਾਂ ਨੇ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲਿਸ ‘ਤੇ ਪਥਰਾਅ ਕੀਤਾ।
ਸ਼੍ਰੀਨਗਰ ’ਚ ਕਾਰੋਬਾਰ, ਆਵਾਜਾਈ ਠੱਪ 
ਪੈਗੰਬਰ ਮੁਹੰਮਦ ਟਿਪਣੀ ਵਿਵਾਦ ਕਾਰਨ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ’ਚ ਭਾਜਪਾ ਦੇ ਦੋ ਬੁਲਾਰਿਆਂ ਵਲੋਂ ਇਤਰਾਜ਼ਯੋਗ ਟਿਪਣੀਆਂ ਦੇ ਵਿਰੋਧ ’ਚ ਸ਼ੁੱਕਰਵਾਰ ਨੂੰ ਬੰਦ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਟਿਪਣੀਆਂ ਨਾਲ ਇਸਲਾਮੀ ਜਗਤ ’ਚ ਗੁੱਸੇ ਦੀ ਲਹਿਰ ਹੈ। ਅਧਿਕਾਰੀਆਂ ਅਤੇ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਸ਼੍ਰੀਨਗਰ ਦੇ ਸਿਟੀ ਸੈਂਟਰ ਅਤੇ ਪੁਰਾਣੇ ਸ਼ਹਿਰ ’ਚ ਦੁਕਾਨਾਂ ਬੰਦ ਰਹੀਆਂ। ਕੁਝ ਦੋਪਹੀਆ ਵਾਹਨਾਂ ਤੋਂ ਇਲਾਵਾ ਕੁਝ ਕੈਬ ਅਤੇ ਆਟੋ ਰਿਕਸ਼ਾ ਮੁੱਖ ਸਿਵਲ ਲਾਇੰਸ ਖੇਤਰ ਅਤੇ ਬਾਹਰੀ ਇਲਾਕਿਆਂ ਅਤੇ ਹੋਰ ਸੜਕਾਂ ’ਤੇ ਚੱਲੇ। ਸੜਕਾਂ ’ਤੇ ਹਲਚਲ ਨਾਮਾਤਰ ਸੀ। ਇਸ ਇਲਾਕੇ ’ਚ ਹਾਲਾਂਕਿ ਕਿਸੇ ਵੀ ਸਮੂਹ ਨੇ ਅੱਜ ਬੰਦ ਦੀ ਅਪੀਲ ਨਹੀਂ ਕੀਤੀ। ਇਤਿਹਾਸਿਕ ਜਾਮਾ ਮਸਜਿਦ ਦੀ ਪ੍ਰਬੰਧਕੀ ਸੰਸਥਾ ਦੇ ਅਨੁਸਾਰ ਅਧਿਕਾਰੀਆਂ ਨੇ ਮਸਜਿਦ ’ਚ ਜੁਮੇ ਦੀ ਨਮਾਜ ਦੀ ਮਨਜ਼ੂਰੀ ਨਾ ਦੇਣ ਦਾ ਫੈਸਲਾ ਕੀਤਾ।
ਖਾੜੀ ਦੇਸ਼ਾਂ ਨੇ ਇਤਰਾਜ਼ ਜਤਾਇਆ
ਨੂਪੁਰ ਸ਼ਰਮਾ ਦੇ ਬਿਆਨ ‘ਤੇ ਗੁੱਸਾ ਖਾੜੀ ਦੇਸ਼ਾਂ ਤੱਕ ਪਹੁੰਚ ਗਿਆ ਸੀ। ਹਾਲਾਂਕਿ, ਵੀਰਵਾਰ ਨੂੰ ਭਾਰਤ ਨੇ ਸਪੱਸ਼ਟ ਕੀਤਾ ਕਿ ਭਾਰਤ ਦਾ ਇਸ ਵਿਵਾਦਤ ਬਿਆਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਇਹ ਦੇਸ਼ ਦੇ ਇਰਾਦੇ ਨੂੰ ਦਰਸਾਉਂਦਾ ਨਹੀਂ ਹੈ। ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਨੇ ਦੋ ਐਫ.ਆਈ.ਆਰ. ਇਨ੍ਹਾਂ ਵਿੱਚੋਂ ਇੱਕ ਭਾਜਪਾ ਦੀ ਬੁਲਾਰਾ ਨੁਪੁਰ ਸ਼ਰਮਾ iਖ਼ਲਾਫ਼ ਹੈ ਅਤੇ ਦੂਜਾ ਪੁਜਾਰੀ ਯੇਤੀ ਨਰਸਿਮਹਾਨੰਦ ਅਤੇ ਏਆਈਐਮਆਈਐਮ ਮੁਖੀ ਅਸਦੁਦੀਨ ਓਵੈਸੀ ਸਮੇਤ 31 ਲੋਕਾਂ iਖ਼ਲਾਫ਼ ਹੈ। ਪੁਲੀਸ ਇਸ ਮਾਮਲੇ ਵਿਚ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।

Comment here